ਪਾਕਿਸਤਾਨ ਵਲੋਂ ਭਲਕੇ ਖੋਲ੍ਹਿਆ ਜਾਵੇਗਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੱਦੇਨਜ਼ਰ ਪਾਕਿਸਤਾਨ ਨੇ 29 ਜੂਨ ਤੋਂ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇ

Kartarpur Sahib

ਇਸਲਾਮਾਬਾਦ, 27 ਜੂਨ : ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੱਦੇਨਜ਼ਰ ਪਾਕਿਸਤਾਨ ਨੇ 29 ਜੂਨ ਤੋਂ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਸ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਇਹ ਜਾਣਕਾਰੀ ਦਿਤੀ। ਕੋਵਿਡ-19 ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ 16 ਮਾਰਚ ਤੋਂ ਬੰਦ ਕਰ ਦਿਤਾ ਸੀ ਜਿਸ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਸ਼ਰਧਾਲੂਆਂ ਦੇ ਜਾਣ 'ਤੇ ਰੋਕ ਲੱਗ ਗਈ ਸੀ।

ਪੈਸੇਂਜਰ ਟਰਮੀਨਲ 'ਤੇ ਤਾਇਨਾਤ ਕਸਟਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਲਾਂਘੇ ਉਦੋਂ ਤਕ ਬੰਦ ਰਹੇਗਾ ਜਦੋਂ ਤਕ ਨੋਵਲ ਕੋਰੋਨਾ ਵਾਇਰਸ ਦਾ ਖ਼ਤਰਾ ਘੱਟ ਨਹੀਂ ਹੋ ਜਾਂਦਾ। ਜ਼ਿਕਰਯੋਗ ਹੈ ਕਿ 72 ਸਾਲ ਦੇ ਇੰਤਜ਼ਾਰ ਮਗਰੋਂ 2019 ਵਿਚ 9 ਨਵੰਬਰ ਨੂੰ ਇਹ ਲਾਂਘਾ ਖੁੱਲ੍ਹਾ ਸੀ। (ਪੀ.ਟੀ.ਆਈ)

ਭਾਰਤ ਨੇ ਪ੍ਰਗਟਾਇਆ ਇਤਰਾਜ਼
ਪਾਕਿਸਤਾਨ ਦੇ ਇਸ ਪ੍ਰਸਤਾਵ 'ਤੇ ਭਾਰਤ ਨੇ ਇਤਰਾਜ਼ ਪ੍ਰਗਟਾਇਆ ਹੈ। 29 ਜੂਨ 'ਚ ਹੁਣ ਦੋ ਦਿਨ ਹੀ ਬਾਕੀ ਹੈ ਬਲਕਿ ਸਮਝੌਤੇ ਮੁਤਾਬਕ ਲਾਂਘਾ ਖੋਲ੍ਹਣ ਤੋਂ ਸੱਤ ਦਿਨ ਪਹਿਲਾਂ ਜਾਣਕਾਰੀ ਦੇਣੀ ਹੁੰਦੀ ਹੈ। ਭਾਰਤ ਸਰਕਾਰ ਦੇ ਸੂਤਰਾਂ ਮੁਤਾਬਕ, ਇਹ ਧਿਆਨ ਦਿਤਾ ਜਾਣਾ ਚਾਹੀਦਾ ਕਿ ਪਾਕਿਸਤਾਨ 29 ਜੂਨ ਨੂੰ 2 ਦਿਨਾਂ ਦੇ ਘੱਟ ਸਮੇਂ ਦੇ ਨੋਟਿਸ 'ਤੇ ਕਰਤਾਰਪੁਰ ਲਾਂਘੇ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਦੇ ਕੇ ਅਪਣੀ ਸਦਭਾਵਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਵੱਲੀ ਸਮਝੌਤਾ ਦੌਰਾ ਦੀ ਤਰੀਕ ਤੋਂ ਘੱਟ ਤੋਂ ਘੱਟ 7 ਦਿਨ ਪਹਿਲਾਂ ਭਾਰਤ ਨੂੰ ਪਾਕਿਸਤਾਨ ਨਾਲ ਜਾਣਕਾਰੀ ਸਾਂਝੀ ਕਰਨੀ ਹੁੰਦੀ ਹੈ। ਇਸ ਲਈ ਭਾਰਤ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਐਂਡਵਾਸ 'ਚ ਖੋਲ੍ਹਣ ਦੀ ਜ਼ਰੂਰਤ ਹੋਵੇਗੀ।