ਵੀਜ਼ਾ ਧਾਰਕਾਂ ਲਈ ਕੈਨੇਡਾ ਦਾ ਨਵਾਂ ਐਲਾਨ, ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਹੋ ਸਕਦਾ ਹੈ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਨੇ ਅਮਰੀਕਾ ਦੇ 10 ਹਜ਼ਾਰ ਐਚ-1ਬੀ ਵੀਜ਼ਾ ਧਾਰਕਾਂ ਲਈ ਨਵੇਂ ਵਰਕ ਪਰਮਿਟ ਦਾ ਐਲਾਨ ਕੀਤਾ

PHOTO

 

ਟੋਰਾਂਟੋ: ਕੈਨੇਡਾ ਨੇ ਅਮਰੀਕਾ ਦੇ 10 ਹਜ਼ਾਰ ਐਚ-1ਬੀ ਵੀਜ਼ਾ ਧਾਰਕਾਂ ਨੂੰ ਅਪਣੇ ਦੇਸ਼ ’ਚ ਆ ਕੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਇਕ ਨਵੀਂ ‘ਓਪਨ ਵਰਕ-ਪਰਮਿਟ ਸਟ੍ਰੀਮ’ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਨੂੰ ਲਾਭ ਹੋ ਸਕਦਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮੁਲਜ਼ਮਾਂ ਦੀ ਹੋਈ ਪੇਸ਼, 11 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਕੈਨੇਡਾ ਵੱਖੋ-ਵੱਖ ਉਭਰ ਰਹੀਆਂ ਤਕਨਾਲੋਜੀਆਂ ’ਚ ਮੋਢੀ ਭੂਮਿਕਾ ਅਦਾ ਕਰ ਰਿਹਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਅਮਰੀਕੀ ਕੰਪਨੀਆਂ ਵਲੋਂ ਵੱਡੇ ਪੱਧਰ ’ਤੇ ਕੀਤੀ ਗਈ ਛਾਂਟੀ ਤੋਂ ਪ੍ਰਭਾਵਤ ਪੇਸ਼ੇਵਰ ਉਸ ਦੇ ਇਸ ਪ੍ਰੋਗਰਾਮ ਵਲ ਆਕਰਸ਼ਿਤ ਹੋਣਗੇ।

ਇਹ ਵੀ ਪੜ੍ਹੋ: ਡਾਕਟਰੀ ਦੀ ਡਿਗਰੀ ਮਿਲਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ

ਐਚ-1ਵੀਜ਼ਾ ਗ਼ੈਰ-ਇਮੀਗਰੇਸ਼ਨ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਤਕਨੀਕੀ ਮੁਹਾਰਤ ਵਾਲੇ ਕਾਰੋਬਾਰਾਂ ’ਚ ਵਿਦੇਸ਼ੀ ਮੁਲਾਜ਼ਮਾਂ ਨੂੰ ਭਰਤੀ ਕਰ ਸਕਦੀਆਂ ਹਨ। ਆਈ.ਟੀ. ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਮੁਲਾਜ਼ਮ ਨੂੰ ਭਰਤੀ ਕਰਨ ਲਈ ਇਸ ’ਤੇ ਨਿਰਭਰ ਰਹਿੰਦੀਆਂ ਹਨ।

ਇਮੀਗਰੇਸ਼ਨ, ਸ਼ਰਨਾਰਥੀ ਅਤੇ ਨਾਗਿਰਕਤਾ ਮੰਤਰੀ ਸੀਨ ਫਰੇਜ਼ਰ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਦੀ ਸਰਕਾਰ 16 ਜੁਲਾਈ ਤਕ ਇਕ ‘ਓਪਨ ਵਰਕ-ਪਰਮਿਟ ਸਟ੍ਰੀਮ’ ਤਿਆਰ ਕਰੇਗੀ ਜਿਸ ਤਹਿਤ 10 ਹਜ਼ਾਰ ਅਮਰੀਕੀ ਐਚ-1ਵੀਜ਼ਾ ਧਾਰਕ ਕੈਨੇਡਾ ’ਚ ਕੰਮ ਕਰ ਸਕਦੇ ਹਨ। ਮੰਤਰਾਲੇ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਇਹ ਪ੍ਰਗਰਾਮ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੜ੍ਹਾਈ ਜਾਂ ਕੰਮਕਾਜ ਕਰਨ ਦੀ ਇਜਾਜ਼ਤ ਦੇਵੇਗਾ।