ਵੁਹਾਨ ਵਿਚ ਅਸਲ ਹੋਇਆ ਕੀ ਸੀ? ਡਾਕਟਰ ਨੇ ਹਟਾਇਆ ਚੀਨ ਦੇ ਕਾਰਨਾਮਿਆਂ ਤੋਂ ਪਰਦਾ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਇਕ ਪ੍ਰਮੁੱਖ ਡਾਕਟਰ ਨੇ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਇਕ ਵੱਡਾ ਦਾਅਵਾ ਕੀਤਾ ਹੈ।

Yuen Kwok-yung

ਬੀਜਿੰਗ - ਚੀਨ ਦੇ ਇਕ ਪ੍ਰਮੁੱਖ ਡਾਕਟਰ ਨੇ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਇਕ ਵੱਡਾ ਦਾਅਵਾ ਕੀਤਾ ਹੈ। ਪ੍ਰੋਫੈਸਰ ਕੋਵੋਕ ਯੁੰਗ ਯੂਅਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕੋਰੋਨਾ ਸ਼ੁਰੂ ਹੋਣ 'ਤੇ ਸਥਾਨਕ ਅਧਿਕਾਰੀਆਂ ਨੇ ਇਸ ਬਿਮਾਰੀ ਦੇ ਪੈਮਾਨੇ ਨੂੰ ਛਿਪਾਇਆ ਹੈ।  ਸ਼ੁਰੂਆਤੀ ਦਿਨਾਂ ਵਿਚ ਡਾਕਟਰ ਕੋਵੋਕ ਯੁੰਗ ਯੂਅਨ, ਜਿਸ ਨੇ ਵੁਹਾਨ ਵਿਚ ਕੋਰੋਨਾ ਦੀ ਜਾਂਚ ਕੀਤੀ, ਨੇ ਕਿਹਾ ਕਿ ਸਬੂਤ ਮਿਟਾਏ ਗਏ ਸਨ ਅਤੇ ਫਿਰ ਕਲੀਨਿਕ ਵਿਚ ਜਾਂਚ ਦੀ ਗਤੀ ਬਹੁਤ ਹੌਲੀ ਸੀ।

ਕਵੋਕ ਯੁੰਗ ਯੂਅਨ ਨੇ ਕਿਹਾ- ‘ਜਦੋਂ ਅਸੀਂ Huanan ਦੇ ਸੁਪਰ ਮਾਰਕੀਟ ਗਏ ਤਾਂ ਉਥੇ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਬਾਜ਼ਾਰ ਪਹਿਲਾਂ ਹੀ ਸਾਫ ਹੋ ਚੁੱਕਾ ਸੀ। ਇਥੋਂ ਪਤਾ ਚੱਲਦਾ ਹੈ ਕਿ ਕ੍ਰਾਈਮ ਦਾ ਸੀਨ ਪਹਿਾਲਾਂ ਹੀ ਬਦਲ ਦਿੱਤਾ ਗਿਆ ਸੀ।  ਚੀਨੀ ਡਾਕਟਰ ਨੇ ਕਿਹਾ ਕਿ ਸੁਪਰਮਾਰਕੀਟ ਸਾਫ਼ ਸੀ, ਇਸ ਲਈ ਅਸੀਂ ਅਜਿਹੀ ਕਿਸੇ ਵੀ ਚੀਜ ਦੀ ਪਛਾਣ ਨਹੀਂ ਕਰ ਸਕੇ ਜਿਸ ਨਾਲ ਵਾਇਰਸ ਇਨਸਾਨ ਵਿਚ ਫੈਲਿਆ ਹੋਵੇ।

ਕੋਵੋਕ ਯੁੰਗ ਯੂਅਨ ਨੇ ਕਿਹਾ- 'ਮੈਨੂੰ ਇਹ ਵੀ ਸ਼ੱਕ ਹੈ ਕਿ ਵੁਹਾਨ ਵਿਚ ਮਾਮਲੇ ਨੂੰ ਛੁਪਾਉਣ ਲਈ ਉਹਨਾਂ ਲੋਕਾਂ ਨੇ ਕੁੱਝ ਨਾ ਕੁਝ ਜ਼ਰੂਰ ਕੀਤਾ ਹੋਵੇਗਾ।  ਕੋਵੋਕ ਯੁੰਗ ਯੂਅਨ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਜਿਨ੍ਹਾਂ ਨੂੰ ਜਾਣਕਾਰੀ ਅੱਗੇ ਭੇਜਣੀ ਸੀ, ਨੇ ਇਸ ਕੰਮ ਨੂੰ ਸਹੀ ਢੰਗ ਨਾਲ ਨਹੀਂ ਹੋਣ ਦਿੱਤਾ। ਦੱਸ ਦਈਏ ਕਿ ਦੁਨੀਆ ਦੇ ਕਈ ਦੇਸ਼ਾਂ ਨੇ ਚੀਨ ‘ਤੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਲਕਾਉਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਚੀਨ ਅਧਿਕਾਰਤ ਤੌਰ 'ਤੇ ਅਜਿਹੇ ਦੋਸ਼ਾਂ ਨੂੰ ਰੱਦ ਕਰਦਾ ਆਇਆ ਹੈ।

ਦੱਸ ਦਈਏ ਕਿ ਹੁਣ ਤੱਕ ਵਿਸ਼ਵ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1.66 ਕਰੋੜ ਹੋ ਚੁੱਕੀ ਹੈ, ਜਦੋਂ ਕਿ 6.56 ਲੱਖ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਵੀ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਇਕੱਲੇ ਅਮਰੀਕਾ ਵਿਚ ਹੀ 44 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ ਡੇਢ ਲੱਖ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਕਾਰਨ, ਅਮਰੀਕਾ ਅਤੇ ਚੀਨ ਵਿਚਾਲੇ ਸੰਬੰਧ ਕਾਫ਼ੀ ਖ਼ਰਾਬ ਹੋਏ ਹਨ।