ਨਿਊਜ਼ੀਲੈਂਡ ਕੰਪਨੀ ‘ਮਿਸਟਰ ਐਪਲ’ ਦੇ ਨਾਂਅ ਹੇਠ ਪੰਜਾਬ ’ਚ ਕਾਮਿਆਂ ਦੀ ਭਰਤੀ ਕਰਨ ਵਾਲਾ ਗਰੋਹ ਸਰਗਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧੋਖਾਧੜੀ: ਬਾਰਡਰ ਬੰਦ ਪਰ ਨੌਕਰੀਆਂ ਖੁਲ੍ਹੀਆਂ

File Photo

ਆਕਲੈਂਡ 27 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਇਕ ਵਕਾਰੀ ਕੰਪਨੀ ‘ਮਿਸਟਰ ਐਪਲ’ ਦਾ ਨਾਂਅ ਵਰਤ ਕੇ ਪੰਜਾਬ ਵਿਚ ਕਾਮਿਆਂ ਦੀ ਭਰਤੀ ਕਰਨ ਦੀਆਂ ਖ਼ਬਰਾਂ ਹਨ। ਅੱਜ ਪੱਤਰਕਾਰ ਨੇ ਜਦੋਂ ਕੰਪਨੀ ਨੂੰ ਈਮੇਲ ਪਾ ਕੇ ਪਤਾ ਕੀਤਾ ਤਾਂ ਉਨ੍ਹਾਂ ਦਸਿਆ ਕਿ ਇਹ ਧੋਖਾ (ਸਕੈਮ) ਹੈ। ਉਨ੍ਹਾਂ ਦੀ ਕੰਪਨੀ ਸਿਰਫ ਨਿਊਜ਼ੀਲੈਂਡ ਵਿਚ ਆਏ ਹੋਏ ਲੋਕਾਂ ਨੂੰ ਹੀ ਨੌਕਰੀ ਦਿੰਦੀ ਹੈ। ਬੰਗਾ ਲਾਗੇ ਕੁਝ ਲੋਕ ਇਸ ਧੋਖੇ ਦਾ ਸ਼ਿਕਾਰ ਹੋ ਗਏ ਹਨ। ਕਮਾਲ ਦੀ ਗੱਲ ਹੈ ਕਿ ਜਿੰਨੀਆ ਸਹੂਲਤਾਂ ਪੋਸਟਰ ’ਤੇ ਦਰਸਾਈਆਂ ਨੌਕਰੀਆਂ ਲਈ ਦਸੀਆਂ ਗਈਆਂ ਹਨ

ਉਨੀਆ ਤਾਂ ਸ਼ਾਇਦ ਇਥੇ ਦੇ ਪੱਕਿਆਂ ਨੂੰ ਵੀ ਨਹÄ ਮਿਲਦੀਆਂ ਹੋਣੀਆਂ। ਪ੍ਰਾਪਤ ਹੋਏ ਇਕ ਇਸ਼ਤਿਹਾਰ ਮੁਤਾਬਿਕ ਨਿਊਜ਼ੀਲੈਂਡ ਦੇ ਵਿਚ 15 ਇਲੈਕਟ੍ਰੀਸ਼ਨ, 15 ਡ੍ਰਾਈਵਰ, 10 ਕੁੱਕ, 25 ਸਕਿਉਰਿਟੀ ਗਾਰਡ, 40 ਜਨਰਲ ਵਰਕਰ/ਹੈਲਪਰ, 50 ਡੇਅਰੀ ਫਾਰਮ ਵਰਕਰ, 33 ਵੈਜੀਟੇਬਲ ਪੈਕਰ, 23 ਵੈਜੀਟੇਬਲ ਕਟਰ, 10 ਡਿਲਵਰੀ ਡ੍ਰਾਈਵਰਜ਼, 9 ਹਾਊਸ ਕੀਪਰ, 6 ਕੇਟਰਿੰਗ ਸਟਾਫ, 12 ਵੇਟਰ/ਵੇਟਰਸ ਦੀ ਲੋੜ ਹੈ। ਕਾਮੇ ਦਸਵÄ ਪਾਸ ਵੀ ਯੋਗ ਹੋਣਗੇ, ਕੰਮ 6 ਦਿਨ (ਪ੍ਰਤੀ ਦਿਨ 8 ਘੰਟੇ) ਹੋਵੇਗਾ, ਤਨਖਾਹ 1600 ਤੋਂ 2500 ਡਾਲਰ ਤੱਕ,

ਖਾਣਾ ਫ੍ਰੀ, ਰਿਹਾਇਸ਼ ਫ੍ਰੀ, ਟਰਾਂਸਪੋਰਟੇਸ਼ਨ ਫ੍ਰੀ, ਇੰਸ਼ੋਰੈਂਸ਼ ਫ੍ਰੀ, ਮੈਡੀਕਲ ਫ੍ਰੀ, ਮੋਹਰ ਵਾਲਾ 100% ਵੀਜ਼ਾ ਉਹ ਵੀ 60 ਦਿਨਾਂ ਵਿਚ। ਤਿੰਨ ਸਾਲ ਤੱਕ ਦਾ ਕੰਮ ਦਾ ਸਮਝੌਤਾ ਹੋਵੇਗਾ।  ਓਵਰ ਟਾਈਮ ਵੀ ਲੱਗੇਗਾ ਅਤੇ ਲੇਬਰ ਲਾਅ ਅਨੁਸਾਰ ਤਨਖਾਹ ਮਿਲੇਗੀ। ਇਹ ਕਾਮੇ ਇੰਡੀਆ, ਸ੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਤੋਂ ਲਏ ਜਾਣੇ ਹਨ। ਮਹਿਲਾ ਅਤੇ ਪੁਰਸ਼ ਜਾ ਸਕਦੇ ਹਨ। ਜਦ ਕਿ ਕੰਪਨੀ ਨੇ ਅਜਿਹਾ ਕੋਈ ਇਸ਼ਤਿਹਾਰ ਨਹÄ ਦਿਤਾ ਹੈ। ਕੰਪਨੀ ਦਾ ਨਾਂਅ ਅਤੇ ਲੋਗੋ ਵਰਤਿਆ ਗਿਆ ਹੈ। ਕਿਊ ਆਰ ਕੋਡ ਵੀ ਹੈ ਜੋ ਕਿ ਵੈਬ ਸਾਈਟ ਨਹÄ ਖੋਲ੍ਹਦਾ । ਇਹ ਸ਼ਰੇਆਮ ਧੋਖਾ ਹੈ। ਪਤਾ ਲੱਗਾ ਹੈ ਕਿ ਕੁਝ ਲੋਕਾਂ ਨੇ ਪੈਸੇ ਵੀ ਦਿਤੇ ਹਨ।  ਸੋ ਇਸ ਖਬਰ ਦੇ ਰਾਹÄ ਪੰਜਾਬ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵੇਲੇ ਨਿਊਜ਼ੀਲੈਂਡ ਵਿਚ ਸਿਰਫ ਇਥੋਂ ਦੇ ਨਾਗਰਿਕ, ਪੱਕੇ ਵਸਨੀਕ ਜਾਂ ਜਿਸ ਦੇ ਕੋਲ ਵੀਜ਼ਾ ਹੋਣ ਦੇ ਬਾਵਜੂਦ ਵੀ ਇਮੀਗ੍ਰੇਸ਼ਨ ਦੀ ਪ੍ਰਵਾਨਗੀ ਹੋਵੇ ਉਹ ਹੀ ਆ ਸਕਦਾ ਹੈ। ਕਰੋਨਾ ਕਰਕੇ ਬਾਰਡਰ ਬੰਦ ਹਨ। ਸੈਂਕੜੇ ਵੀਜਾ ਧਾਰਕ ਇਥੇ ਆਉਣ ਦੀ ਉਡੀਕ ਵਿਚ ਪਹਿਲਾਂ ਹੀ ਬੈਠੇ ਹਨ।