Farhatullah Ghori : ਅੱਤਵਾਦੀ ਫ਼ਰਹਤੁੱਲਾ ਗੌਰੀ ਨੇ ਭਾਰਤ ’ਤੇ ਹਮਲੇ ਦੀ ਦਿਤੀ ਧਮਕੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਲੀਪਰ ਸੈੱਲ ਨੂੰ ਕਿਹਾ ਟਰੇਨਾਂ ਨੂੰ ਪਟੜੀ ਤੋਂ ਉਤਾਰਨ, ਦਿੱਲੀ-ਮੁੰਬਈ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼

Farhatullah Ghori

Farhatullah Ghori : ਪਾਕਿਸਤਾਨ ਸਥਿਤ ਅਤਿਵਾਦੀ ਫ਼ਰਹਤੁੱਲਾ ਗੌਰੀ ਨੇ ਭਾਰਤ ’ਤੇ ਹਮਲੇ ਦੀ ਧਮਕੀ ਦੇਣ ਵਾਲਾ ਵੀਡੀਉ ਜਾਰੀ ਕੀਤਾ ਹੈ। ਉਸ ਨੇ ਵੀਡੀਉ ਜਾਰੀ ਕਰ ਕੇ ਸਲੀਪਰ ਸੈੱਲ ਨੂੰ ਟਰੇਨਾਂ ਨੂੰ ਪਟੜੀ ਤੋਂ ਉਤਾਰਨ ਲਈ ਕਿਹਾ।

ਗੌਰੀ ਨੇ ਅਪਣੇ ਅਤਿਵਾਦੀਆਂ ਨੂੰ ਭਾਰਤ ’ਚ ਸਪਲਾਈ ਚੇਨ ਨੂੰ ਖ਼ਰਾਬ ਕਰਨ ਲਈ ਕਿਹਾ ਹੈ। ਟੈਲੀਗ੍ਰਾਮ ’ਤੇ ਜਾਰੀ ਵੀਡੀਉ ’ਚ ਗੌਰੀ ਨੇ ਪ੍ਰੈੱਸ਼ਰ ਕੁੱਕਰ ਦੀ ਵਰਤੋਂ ਕਰ ਕੇ ਬੰਬ ਨੂੰ ਫਟਣ ਲਈ ਕਿਹਾ ਹੈ।

ਫ਼ਰਹਤੁੱਲਾ ਗੌਰੀ ਨੂੰ ਭਾਰਤ ਸਰਕਾਰ ਨੇ ਯੂ.ਏ.ਪੀ.ਏ. ਤਹਿਤ ਅਤਿਵਾਦੀ ਐਲਾਨਿਆ ਹੋਇਆ ਹੈ। ਖ਼ਬਰਾਂ ਮੁਤਾਬਕ ਗੌਰੀ ਦੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ’ਤੇ ਹਨ।

ਵੀਡੀਉ ’ਚ ਗੌਰੀ ਨੇ ਸਲੀਪਰ ਸੈੱਲ ਨੈੱਟਵਰਕ ਨੂੰ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਹੈ। 13 ਮਿੰਟ ਦੇ ਵੀਡੀਉ ’ਚ ਉਸ ਨੇ ਅਤਿਵਾਦੀਆਂ ਨੂੰ ਆਤਮਘਾਤੀ ਹਮਲੇ ਕਰ ਕੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਵੀਡੀਉ ’ਚ ਉਹ ਪਟਰੌਲੀਅਮ ਪਾਈਪਲਾਈਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕਰਦੇ ਨਜ਼ਰ ਆ ਰਹੇ ਹਨ।

ਗੌਰੀ ਨੇ ਵੀਡੀਉ ’ਚ ਕਿਹਾ ਕਿ ਭਾਰਤ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਅਤੇ ਈਡੀ ਉਸ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਕਾਰਨ ਉਨ੍ਹਾਂ ਦਾ ਸਲੀਪਰ ਸੈੱਲ ਨੈੱਟਵਰਕ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਧਮਕੀ ਦਿਤੀ ਕਿ ਅਸੀਂ ਵਾਪਸ ਆ ਕੇ ਸਰਕਾਰ ਨੂੰ ਹਿਲਾ ਦੇਵਾਂਗੇ। ਖਬਰਾਂ ਮੁਤਾਬਕ ਗੌਰੀ ਨੇ ਇਹ ਵੀਡੀਉ ਤਿੰਨ ਹਫਤੇ ਪਹਿਲਾਂ ਟੈਲੀਗ੍ਰਾਮ ’ਤੇ ਅਪਲੋਡ ਕੀਤਾ ਸੀ।