30 ਰੁਪਏ ਲਈ ਹੋਏ ਝਗੜੇ ’ਚ ਗਈ 2 ਭਰਾਵਾਂ ਦੀ ਜਾਨ
ਪਾਕਿਸਤਾਨ ਦੇ ਰਾਏਵਿੰਡ ਦਾ ਹੈ ਮਾਮਲਾ, ਮ੍ਰਿਤਕਾਂ ਦੀ ਪਹਿਚਾਣ ਰਾਸ਼ਿਦ ਅਤੇ ਵਾਜਿਦ ਵਜੋਂ ਹੋਈ
ਇਸਲਾਮਾਬਾਦ : ਪਾਕਿਸਤਾਨ ਦੇ ਰਾਏਵਿੰਡ ’ਚ 30 ਰੁਪਏ ਲਈ ਹੋਏ ਝਗੜੇ ਦੌਰਾਨ ਦੋ ਭਰਾਵਾਂ ਦੀ ਜਾਨ ਚਲੀ ਗਈ। ਸ਼ੋਸਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਦੋਵੇਂ ਵਿਅਕਤੀ ਗੰਭੀਰ ਜ਼ਖਮੀ ਦਿਖਾਈ ਦੇ ਰਹੇ ਹਨ। ਇਕ ਟੋਪੀ ਪਹਿਨੀ ਵਿਅਕਤੀ ਲਾਲ ਕੁੜਤਾ ਪਹਿਨੀ ਵਿਅਕਤੀ ਦੇ ਸਿਰ ’ਤੇ ਕ੍ਰਿਕਟ ਬੈਟ ਨਾਲ ਵਾਰ ਕਰ ਰਿਹਾ ਹੈ। ਇਸ ਤੋਂ ਬਾਅਦ ਰਾਸ਼ਿਦ ਅਤੇ ਵਾਜਿਦ ਨਾਮ ਦੇ ਦੋਵੇਂ ਭਰਾਵਾਂ ਦੀ ਮੌਤ ਹੋ ਗਈ।
ਇਸ ਦੋਹਰੇ ਕਤਲ ਦਾ ਕਾਰਨ ਬਣੇ ਸਿਰਫ 30 ਰੁਪਏ। ਐਫਆਈਆਰ ਅਨੁਸਾਰ ਸਈਦ ਇਕਬਾਲ ਨੇ ਪੁਲਿਸ ਨੂੰ ਦੱਸਿਆ ਕਿ 21 ਅਗਸਤ ਨੂੰ ਦੁੱਧ ਦਾ ਕਾਰੋਬਾਰ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਰਾਸ਼ਿਦ ਅਤੇ ਵਾਜਿਦ ਘਰ ਵਾਪਸ ਆ ਰਹੇ ਸਨ। ਉਨ੍ਹਾਂ ਇਕ ਦੁਕਾਨ ਤੋਂ ਇਕ ਦਰਜਨ ਕੇਲਿਆਂ ਦੀ ਖਰੀਦੀ। ਦੁਕਾਨ ਵਾਲਿਆਂ ਨੇ ਉਨ੍ਹਾਂ ਕੋਲੋਂ 130 ਰੁਪਏ ਮੰਗੇ ਜਦਕਿ ਰਾਸ਼ਿਦ ਨੇ ਉਸ ਨੂੰ ਕਿਹਾ ਕਿ ਉਸ ਕੋਲ ਸਿਰਫ 100 ਰੁਪਏ ਹਨ।
ਇਸ ਤੋਂ ਬਾਅਦ ਦੋਵੇਂ ਭਰਾਵਾਂ ਅਤੇ ਦੁਕਾਨਦਾਰ ਦਰਮਿਆਨ ਝਗੜਾ ਹੋ ਗਿਆ। ਰਾਸ਼ਿਦ ਅਤੇ ਵਾਜਿਦ ’ਤੇ ਦੁਕਾਨਦਾਰ ਓਵੈਸ ਅਤੇ ਤੈਮੂਰ ਨੇ ਕ੍ਰਿਕਟ ਬੈਟ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਇਸ ਝਗੜੇ ਦੌਰਾਨ ਦੋਵੇਂ ਭਰਾਵਾਂ ਦੀ ਜਾਨ ਚਲੀ ਗਈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।