Britain News: ਬਰਤਾਨੀਆ 'ਚ ਜਿਨਸੀ ਅਪਰਾਧ ਮਾਮਲਿਆਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਸੱਭ ਤੋਂ ਜ਼ਿਆਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੇ ਅੰਕੜੇ, ਭਾਰਤੀਆਂ ਦੀ ਗਿਣਤੀ 'ਚ 257 ਫ਼ੀ ਸਦੀ ਦਾ ਵਾਧਾ

Indian-origin people have the highest number of sexual offences in Britain

Indian-origin people have the highest number of sexual offences in Britain: ਬਰਤਾਨੀਆ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਪਿਛਲੇ ਚਾਰ ਸਾਲਾਂ ’ਚ ਬਰਤਾਨੀਆਂ ’ਚ ਜਿਨਸੀ ਅਪਰਾਧਾਂ ਲਈ ਸਜ਼ਾ ਸੁਣਾਏ ਗਏ ਵਿਦੇਸ਼ੀਆਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ ਅਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਸੱਭ ਤੋਂ ਵੱਧ ਹੈ। ਸਾਲ 2021 ਤੋਂ 2024 ਦਰਮਿਆਨ ਜਿਨਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀਆਂ ਵਿਚੋਂ ਭਾਰਤੀਆਂ ਦੀ ਗਿਣਤੀ ’ਚ 257 ਫੀ ਸਦੀ ਦਾ ਵਾਧਾ ਹੋਇਆ ਹੈ, ਜਦਕਿ ਜਿਨਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਕੁਲ ਗਿਣਤੀ ’ਚ 62 ਫੀ ਸਦੀ ਦਾ ਵਾਧਾ ਹੋਇਆ ਹੈ।

ਇਹ ਅੰਕੜੇ ਬਰਤਾਨੀਆਂ ਦੇ ਨਿਆਂ ਮੰਤਰਾਲੇ ਦੇ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਪ੍ਰਾਪਤ ਅੰਕੜਿਆਂ ਉਤੇ ਅਧਾਰਤ ਹਨ। ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਥਿੰਕ ਟੈਂਕ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ (ਸੀ.ਐੱਮ.ਸੀ.) ਨੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ। ਸੀ.ਐਮ.ਸੀ. ਨੇ ਇਸ ਹਫਤੇ ਅਪਣੇ ਵਿਸ਼ਲੇਸ਼ਣ ਵਿਚ ਕਿਹਾ, ‘‘ਜਿਨਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 2021 ਅਤੇ 2024 ਦੇ ਵਿਚਕਾਰ 62 ਫ਼ੀ ਸਦੀ ਵਧ ਕੇ 687 ਤੋਂ 1,114 ਹੋ ਗਈ ਹੈ। ਇਸ ਸਮੇਂ ਦੌਰਾਨ, ਇਨ੍ਹਾਂ ਅਪਰਾਧਾਂ ਲਈ ਬਿ੍ਰਟਿਸ਼ ਸਜ਼ਾ ਦੀ ਦਰ ਵਿਚ 39.31 ਫ਼ੀ ਸਦੀ ਦਾ ਵਾਧਾ ਹੋਇਆ।’’ ਥਿੰਕ ਟੈਂਕ ਦੇ ਅੰਕੜਿਆਂ ਅਨੁਸਾਰ, ਭਾਰਤੀ 2021 ਤੋਂ ਸੂਚੀ ਵਿਚ ਸਿਖਰ ਉਤੇ ਬਣੇ ਹੋਏ ਹਨ, ਜਦੋਂ ਉਨ੍ਹਾਂ ਉਤੇ ਅਜਿਹੇ 28 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ।

ਇਸ ਤੋਂ ਬਾਅਦ 2022 ’ਚ  53, 2023 ’ਚ 67 ਅਤੇ ਪਿਛਲੇ ਸਾਲ 100 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ। 2021 ਤੋਂ 2024 ਦੇ ਵਿਚਕਾਰ, ਜਿਨਸੀ ਅਪਰਾਧ ਸੂਚੀ ਵਿਚ ਚੋਟੀ ਦੇ ਪੰਜ ਦੇਸ਼ਾਂ ’ਚ, ਨਾਈਜੀਰੀਅਨਾਂ ਦੇ ਮਾਮਲਿਆਂ ਵਿਚ 166 ਫ਼ੀ ਸਦੀ, ਇਰਾਕੀ ਲੋਕਾਂ ਦੇ ਮਾਮਲਿਆਂ ਵਿਚ 160 ਫ਼ੀ ਸਦੀ, ਸੂਡਾਨੀ ਦੇ ਮਾਮਲਿਆਂ ਵਿਚ 117 ਫ਼ੀ ਸਦੀ ਅਤੇ ਅਫਗਾਨ ਦੇ ਮਾਮਲਿਆਂ ਵਿਚ 115 ਫ਼ੀ ਸਦੀ ਦਾ ਵਾਧਾ ਹੋਇਆ ਹੈ। 

ਵਿਸ਼ਲੇਸ਼ਣ ਵਿਚ ਪਛਾਣੇ ਗਏ ਹੋਰ ਦਖਣੀ ਏਸ਼ੀਆਈ ਦੇਸ਼ਾਂ ਵਿਚ ਬੰਗਲਾਦੇਸ਼ ਵੀ ਸ਼ਾਮਲ ਹੈ, ਜੋ ਚਾਰ ਸਾਲਾਂ ਦੀ ਮਿਆਦ ਵਿਚ 100 ਫ਼ੀ ਸਦੀ ਦੇ ਵਾਧੇ ਨਾਲ ਛੇਵੇਂ ਸਥਾਨ ਉਤੇ ਹੈ। ਪਾਕਿਸਤਾਨੀ 47 ਫੀ ਸਦੀ ਦੇ ਵਾਧੇ ਨਾਲ 11ਵੇਂ ਸਥਾਨ ਉਤੇ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਨੂੰ ਬਰਤਾਨੀਆਂ ਸਰਕਾਰ ਦੀ ਵਿਦੇਸ਼ੀ ਅਪਰਾਧੀਆਂ ਦੀ ਵਿਸਥਾਰਤ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਦੀਆਂ ਅਪੀਲਾਂ ਉਤੇ ਸੁਣਵਾਈ ਤੋਂ ਪਹਿਲਾਂ ਉਨ੍ਹਾਂ ਨੂੰ ਸਜ਼ਾ ਸੁਣਾਈ ਜਾ ਸਕੇ। ਇਹ ਕਦਮ ਯੂ.ਕੇ. ਵਿਚ ਵੱਧ ਰਹੇ ਪ੍ਰਵਾਸ ਨੂੰ ਰੋਕਣ ਦੇ ਉਪਾਵਾਂ ਦੇ ਹਿੱਸੇ ਵਜੋਂ ਚੁਕਿਆ ਗਿਆ ਹੈ।     (ਪੀਟੀਆਈ)

 

(For more news apart from “Indian-origin people have the highest number of sexual offences in Britain, ” stay tuned to Rozana Spokesman.)