Delhi News : ਪੀਐਮ ਮੋਦੀ 31 ਨੂੰ ਰਾਸ਼ਟਰਪਤੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Delhi News : ਦੋਵੇਂ ਨੇਤਾ ਐਤਵਾਰ, 13 ਅਗੱਸਤ ਨੂੰ ਤਿਆਨਜਿਨ ਵਿਚ ਦੁਵਲੀ ਬੈਠਕ ਕਰਨਗੇ

ਪੀਐਮ ਮੋਦੀ 31 ਨੂੰ ਰਾਸ਼ਟਰਪਤੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ

Delhi News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਕਾਰਨ ਭਾਰਤ ਅਤੇ ਗੁਆਂਢੀ ਦੇਸ਼ ਚੀਨ ਦੇ ਰਿਸ਼ਤਿਆਂ ’ਚ ਇਕ ਵਾਰ ਫਿਰ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਦੀ ਤਰੀਕ ਤੈਅ ਕਰ ਦਿਤੀ ਗਈ ਹੈ। ਦੋਵੇਂ ਨੇਤਾ ਐਤਵਾਰ, 13 ਅਗੱਸਤ ਨੂੰ ਤਿਆਨਜਿਨ ਵਿਚ ਦੁਵਲੀ ਬੈਠਕ ਕਰਨਗੇ। 

ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ਵਿਚ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਮੁਲਾਕਾਤ ਹੋਣ ਵਾਲੀ ਸੀ। ਜਾਪਾਨ ਦੀ ਅਪਣੀ ਦੋ ਦਿਨਾਂ ਯਾਤਰਾ ਤੋਂ ਬਾਅਦ ਮੋਦੀ ਐੱਸ.ਸੀ.ਓ. ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਚੀਨ ਜਾਣਗੇ। ਇਸ ਦੇ ਲਈ ਚੀਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸੱਦਾ ਦਿਤਾ ਹੈ। ਇਸ ਦੁਵਲੀ ਗੱਲਬਾਤ ’ਚ ਟਰੰਪ ਟੈਰਿਫ ਬਾਰੇ ਗੱਲ ਹੋ ਸਕਦੀ ਹੈ। ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਸੁਧਾਰਨ ਉਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। 

ਪਿਛਲੇ ਸੱਤ ਸਾਲਾਂ ਵਿਚ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਚੀਨ ਯਾਤਰਾ ਹੋਵੇਗੀ। ਜੂਨ 2020 ’ਚ ਗਲਵਾਨ ਘਾਟੀ ’ਚ ਐਲ.ਏ.ਸੀ. ਉਤੇ ਫੌਜੀ ਝੜਪ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਚੀਨ ਜਾਣਗੇ ਅਤੇ ਬੈਠਕ ’ਚ ਹਿੱਸਾ ਲੈਣਗੇ। ਅਜਿਹੇ ’ਚ ਇਹ ਬੈਠਕ ਦੋਹਾਂ ਦੇਸ਼ਾਂ ਦੇ ਸਬੰਧਾਂ ਦੇ ਲਿਹਾਜ਼ ਨਾਲ ਕਈ ਤਰੀਕਿਆਂ ਨਾਲ ਮਹੱਤਵਪੂਰਨ ਮੰਨੀ ਜਾ ਰਹੀ ਹੈ। ਖ਼ਾਸਕਰ ਅਜਿਹੇ ਸਮੇਂ ਜਦੋਂ ਟੈਰਿਫ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਵੱਧ ਰਹੇ ਹਨ। 

 (For more news apart from  PM Modi to meet President Jinping on 31st News in Punjabi, stay tuned to Rozana Spokesman)