ਸੰਘੀ ਜੱਜ ਨੇ ਟਿਕਟਾਕ 'ਤੇ ਟਰੰਪ ਦੀ ਪਾਬੰਦੀ ਕੀਤੀ ਖ਼ਾਰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਘੀ ਜੱਜ ਨੇ ਟਿਕਟਾਕ 'ਤੇ ਟਰੰਪ ਦੀ ਪਾਬੰਦੀ ਕੀਤੀ ਖ਼ਾਰਜ

image

ਨਿਊਯਾਰਕ, 28 ਸਤੰਬਰ : ਅਮਰੀਕਾ ਦੇ ਇਕ ਸੰਘੀ ਜੱਜ ਲੇ ਟਰੰਪ ਪ੍ਰਸ਼ਾਸਨ ਦੇ ਉਸ ਹੁਕਮ ਨੂੰ ਖ਼ਾਰਜ ਕਰ ਦਿਤਾ ਹੈ ਜਿਸ ਵਿਚ ਕਰੀਬ ਅੱਧੀ ਰਾਤ ਤੋਂ ਅਮਰੀਕੀ ਸਮਾਰਟਫ਼ੋਨ ਐਪ ਸਟੋਰਾਂ ਤੋਂ ਲੋਕਾਂ ਦੀ ਪਸੰਦ ਵਾਲੀ ਵੀਡੀਉ ਸ਼ੇਅਰਿੰਗ ਐਪ ਟਿਕਟਾਕ ਨੂੰ ਪਾਬੰਦ ਕਰ ਦਿਤਾ ਗਿਆ ਸੀ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਲੱਗਭਗ ਇਕ ਹਫ਼ਤੇ ਬਾਅਦ ਨਵੰਬਰ ਵਿਚ ਟਿਕਟਾਕ 'ਤੇ ਜ਼ਿਆਦਾ ਵਿਆਪਕ ਪਾਬੰਦੀਆਂ ਲਗਾਉਣ ਦਾ ਪ੍ਰਸਤਾਵ ਹੈ। ਕੋਲੰਬੀਆ ਜ਼ਿਲ੍ਹੇ ਵਿਚ ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਪਾਬੰਦੀ ਖ਼ਾਰਜ ਕਰਨ 'ਤੇ ਸਹਿਮਤ ਨਹੀਂ ਹੋਏ। ਇਹ ਹੁਕਮ ਐਤਵਾਰ ਸਵੇਰੇ ਇਕ ਐਮਰਜੇਂਸੀ ਸੁਣਵਾਈ ਦੌਰਾਨ ਆਇਆ, ਜਿਸ ਵਿਚ ਟਿਕਟਾਕ ਦੇ ਵਕੀਲਾਂ ਨੇ ਤਰਕ ਦਿਤਾ ਕਿ ਐਪ ਸਟੋਰਾਂ ਤੋਂ ਪਾਬੰਦੀ ਦੇ ਚਲਦੇ ਸੰਵੀਧਾਨਕ ਅਧਿਕਾਰਾਂ ਦਾ ਉਲੰਘਣ ਹੋਵੇਗਾ ਅਤੇ ਇਸ ਨਾਲ ਕਾਰੋਬਾਰ ਨੂੰ ਨਾ ਪੂਰਾ ਹੋਣ ਯੋਗ ਘਾਟਾ ਪਵੇਗਾ।  (ਪੀਟੀਆਈ)

image