ਪਾਕਿ ਦੇ ਰੇਲ ਮੰਤਰੀ ਦਾ ਵਿਵਾਦਤ ਬਿਆਨ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਸਿਆ ਭਾਰਤ ਦਾ ਏਜੰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਹਿਲਾ ਵੀ ਦੇ ਚੁੱਕੇ ਹਨ ਵਿਵਾਦਿਤ ਬਿਆਨ

Sheikh Rashid

ਇਸਲਾਮਾਬਾਦ : ਪਾਕਿਸਤਾਨੀ ਦਾ ਬੜਬੋਲਾ ਰੇਲ ਮੰਤਰੀ ਸ਼ੇਖ ਰਸ਼ੀਦ ਆਪਣੇ ਬਿਆਨ ਕਾਰਨ ਇਕ ਵਾਰ ਫਿਰ ਸੁਰਖੀਆਂ 'ਚ ਹੈ। ਮੰਤਰੀ ਸ਼ੇਖ ਰਸ਼ੀਦ ਨੇ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜੋ ਸ਼ਰੀਮ 'ਤੇ ਨਿਸ਼ਾਨਾ ਸਾਧਦਿਆਂ  ਕਿਹਾ ਹੈ ਕਿ ਨਵਾਜ਼ ਸ਼ਰੀਫ ਭਾਰਤ ਦੇ ਏਜੰਟ ਹਨ ਅਤੇ ਨਰਿੰਦਰ ਮੋਦੀ ਨੂੰ ਦੇਸ਼ ਦੇ ਬਾਹਰ ਜਾ ਕੇ ਫੋਨ ਕਰਦੇ ਹਨ।

ਸ਼ੇਖ ਰਸ਼ੀਦ ਨੇ ਨਵਾਜ਼ ਸ਼ਰੀਫ 'ਤੇ ਇਹ ਦੋਸ਼ ਅਜਿਹੇ ਵੇਲੇ 'ਤੇ ਲਗਾਇਆ ਹੈ ਜਦ ਵਿਰੋਧੀ ਦਲਾਂ ਨੇ ਪਾਕਿਸਤਾਨੀ ਫੌਜ ਪ੍ਰਮੁੱਖ ਦੇ ਨਾਲ ਮੁਲਾਕਾਤ ਦਾ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ। ਸ਼ੇਖ ਰਸ਼ੀਦ ਨੇ ਕਿਹਾ ਕਿ ਨਵਾਜ਼ ਸ਼ਰੀਫ ਦੇ ਫੌਜ ਵਿਰੋਧੀ ਭਾਸ਼ਣ ਕਾਰਨ ਉਸ ਦੀ ਭਾਰਡੀ ਮੀਡੀਆ ਵਿਚ ਜ਼ੋਰਦਾਰ ਕਵਰੇਜ਼ ਕੀਤੀ ਗਈ। ਉਥੇ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਹਾ ਹੈ ਕਿ ਨਵਾਜ਼ ਸ਼ਰੀਫ ਨੇ ਦੇਸ਼ ਦੀ ਫੌਜ ਦੀ ਨਿੰਦਾ ਕਰਕੇ ਭਾਰਤ ਦਾ ਪੱਖ ਲਿਆ ਹੈ।

ਰਸ਼ੀਦ ਨੇ ਕਿਹਾ ਕਿ ਨਵਾਜ਼ ਸ਼ਰੀਫ ਨੇ ਦੇਸ਼ ਨੂੰ ਵੰਡਣ ਦਾ ਯਤਨ ਕੀਤਾ ਹੈ। ਉਨਾਂ ਆਖਿਆ ਕਿ ਦੇਸ਼ ਦੇ ਬਾਹਰ ਜਾ ਕੇ ਨਵਾਜ਼ ਸ਼ਰੀਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਦੇ ਹਨ। ਉਨਾਂ ਨੂੰ ਇਸ ਦੀ ਪੂਰੀ ਜਾਣਕਾਰੀ ਦੇਸ਼ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਰਸ਼ੀਦ ਨੇ ਆਖਿਆ ਕਿ ਨਵਾਜ਼ ਸ਼ਰੀਫ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨਾਂ ਨੇ ਓਸਾਮਾ ਬਿਨ ਲਾਦੇਨ ਨਾਲ ਕਿੰਨੀਆਂ ਮੁਲਾਕਾਤਾਂ ਕੀਤੀਆਂ ਅਤੇ ਉਨਾਂ ਨੂੰ ਕਤਰ ਤੋਂ ਕਿੰਨਾ ਦਾਨ ਮਿਲਿਆ ਸੀ।

ਕਾਬਲੇਗੌਰ ਹੈ ਕਿ ਪਾਕਿ ਰੇਲ ਮੰਤਰੀ ਆਪਣੇ ਬਿਆਨਾਂ ਕਾਰਨ ਹਮੇਸ਼ਾਂ ਸੁਰਖੀਆਂ 'ਚ ਰਹਿੰਦੇ ਹਨ। ਪਿਛਲੇ ਸਾਲ ਸ਼ੇਖ ਰਸ਼ੀਦ ਪੀ. ਐੱਮ. ਮੋਦੀ ਦਾ ਨਾਂ ਲੈਂਦੇ ਹੀ ਬਿਜਲੀ ਦੇ ਜ਼ੋਰਦਾਰ ਝਟਕੇ ਦਾ ਸ਼ਿਕਾਰ ਹੋ ਗਏ ਸਨ। ਬਿਜਲੀ ਝਟਕਾ ਲੱਗਦੇ ਹੀ ਸ਼ੇਖ ਰਸ਼ੀਦ ਡਰ ਗਏ ਅਤੇ ਆਪਣਾ ਭਾਸ਼ਣ ਰੋਕ ਦਿੱਤਾ। ਬਾਅਦ ਵਿਚ ਉਨਾਂ ਨੇ ਸਥਿਤੀ ਨੂੰ ਸੰਭਾਲਦੇ ਹੋਏ ਆਖਿਆ ਕਿ ਨਰਿੰਦਰ ਮੋਦੀ ਉਨਾਂ ਦੇ ਜਲਸੇ ਨੂੰ ਨਾਕਾਮ ਨਹੀਂ ਕਰ ਸਕਦੇ ਹਨ।

ਰਸ਼ੀਦ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਕਸ਼ਮੀਰ ਵਿਚ ਆਪਣੀ ਸਭ ਤੋਂ ਵੱਡੀ ਗਲਤੀ ਕੀਤੀ। ਭਾਰਤ ਨੇ 2 ਵੱਡੀਆਂ ਗਲਤੀਆਂ ਕੀਤੀਆਂ ਹਨ। ਪਹਿਲਾਂ 5 ਪ੍ਰਮਾਣੂ ਧਮਾਕੇ ਕੀਤੇ ਅਤੇ ਅਸੀਂ ਉਸ ਦੇ ਜਵਾਬ ਵਿਚ 6 ਧਮਾਕੇ ਕਰ ਦਿੱਤੇ। ਕਸ਼ਮੀਰ ਵਿਚ ਭਾਰਤ ਨੇ ਦੂਜੀ ਸਭ ਤੋਂ ਵੱਡੀ ਗਲਤੀ ਕੀਤੀ ਹੈ। ਰਸ਼ੀਦ ਭਾਸ਼ਣ ਦੇ ਰਹੇ ਸਨ ਕਿ ਉਸ ਸਮੇਂ ਉਨਾਂ ਨੂੰ ਕਰੰਟ ਲੱਗ ਗਿਆ। ਉਹ ਕਰੰਟ ਲੱਗਣ ਨਾਲ ਡਰ ਗਏ ਪਰ ਬਾਅਦ ਵਿਚ ਕਿਸੇ ਤਰ੍ਹਾਂ ਖੁਦ ਨੂੰ ਸੰਭਾਲਿਆ। ਉਨਾਂ ਕਿਹਾ ਕਿ ਬਹੁਤ ਜ਼ੋਰਦਾਰ ਕਰੰਟ ਲੱਗਾ।