Bhagat Singh birth anniversary : ਲਾਹੌਰ ’ਚ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਨ ਮਨਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਵਲੋਂ ਲਾਹੌਰ ਹਾਈ ਕੋਰਟ ਦੇ ਕੰਪਲੈਕਸ ’ਚ ਆਜ਼ਾਦੀ ਘੁਲਾਟੀਏ ਦੇ ਜਨਮ ਦਿਨ ਦੇ ਮੌਕੇ ’ਤੇ ਕੇਕ ਕੱਟਿਆ ਗਿਆ

Bhagat Singh Memorial Foundation Pakistan celebrates Bhagat Singh's 117th birth anniversary in Lahore

Bhagat Singh birth anniversary : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਇਕ ਗੈਰ-ਮੁਨਾਫਾ ਸੰਗਠਨ ਨੇ ਸਨਿਚਰਵਾਰ ਨੂੰ ਭਗਤ ਸਿੰਘ ਦੀ 117ਵੀਂ ਜਯੰਤੀ ਮਨਾਈ। ‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਵਲੋਂ ਲਾਹੌਰ ਹਾਈ ਕੋਰਟ ਦੇ ਕੰਪਲੈਕਸ ’ਚ ਆਜ਼ਾਦੀ ਘੁਲਾਟੀਏ ਦੇ ਜਨਮ ਦਿਨ ਦੇ ਮੌਕੇ ’ਤੇ ਕੇਕ ਕੱਟਿਆ ਗਿਆ।

ਫਾਊਂਡੇਸ਼ਨ ਦੇ ਮੁਖੀ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀ ਦਿਤੀ। ਭਗਤ ਸਿੰਘ ਨੂੰ 1931 ’ਚ ਅੰਗਰੇਜ਼ਾਂ ਨੇ ਅਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਦਿਤੀ ਸੀ।

ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਨਾਲ ਬੇਇਨਸਾਫੀ ਹੋਈ ਸੀ ਅਤੇ ਨਿਆਂ ਦੀ ਭਾਲ ਵਿਚ ਫਾਊਂਡੇਸ਼ਨ ਨੇ 2013 ਵਿਚ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ ,ਜਿਸ ਵਿਚ ਆਜ਼ਾਦੀ ਘੁਲਾਟੀਏ ਦੇ ਮਾਮਲੇ ਦੀ ਮੁੜ ਸੁਣਵਾਈ ਦੀ ਮੰਗ ਕੀਤੀ ਗਈ ਸੀ।

ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਉਚਿਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ। ਕੁਰੈਸ਼ੀ ਨੇ ਕਿਹਾ ਕਿ ਪਟੀਸ਼ਨ 11 ਸਾਲਾਂ ਤੋਂ ਲਟਕ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਗਤ ਸਿੰਘ ਦੇ ਮਾਮਲੇ ’ਚ ਆਖਰਕਾਰ ਨਿਆਂ ਮਿਲੇਗਾ।

ਕੁਰੈਸ਼ੀ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸੱਦਾ ਦਿਤਾ ਕਿ ਉਹ ਕੌਮੀ ਨਾਇਕ ਦੇ ਯੋਗਦਾਨ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਅਪਣੇ -ਅਪਣੇ ਦੇਸ਼ਾਂ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ‘ਭਾਰਤ ਰਤਨ’ (ਭਾਰਤ) ਅਤੇ ‘ਨਿਸ਼ਾਨ-ਏ-ਪਾਕਿਸਤਾਨ’ (ਪਾਕਿਸਤਾਨ) ਨਾਲ ਸਨਮਾਨਿਤ ਕਰਨ।

ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਭਗਤ ਸਿੰਘ ਦੇ ਨਾਮ ’ਤੇ ਡਾਕ ਟਿਕਟ ਜਾਰੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਸਨਮਾਨ ’ਚ ਇਕ ਵੱਡੀ ਸੜਕ ਦਾ ਨਾਮ ਰੱਖਿਆ ਜਾਵੇ। ਭਗਤ ਸਿੰਘ ਨੂੰ ਅੰਗਰੇਜ਼ਾਂ ਨੇ 1931 ’ਚ 23 ਸਾਲ ਦੀ ਉਮਰ ’ਚ ਫਾਂਸੀ ਦੇ ਦਿਤੀ ਸੀ।