ਯੂ.ਕੇ. 'ਚ ਕੰਮ ਲਈ ਪਵੇਗੀ ਡਿਜੀਟਲ ਪਛਾਣ ਪੱਤਰ ਦੀ ਲੋੜ, ਦੇਸ਼ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕਰਨਾ ਹੋਵੇਗਾ ਔਖਾ
ਇਸ ਯੋਜਨਾ ਨਾਲ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ 'ਚ ਮਿਲੇਗੀ ਮਦਦ-ਬ੍ਰਿਟਿਸ਼ ਸਰਕਾਰ
Digital ID card will be required for work in the UK : ਯੂ. ਕੇ. ’ਚ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਕੰਮ ਪ੍ਰਾਪਤ ਕਰਨ ਲਈ ਇਕ ਲਾਜ਼ਮੀ ਡਿਜੀਟਲ ਪਛਾਣ ਪੱਤਰ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਸਰਕਾਰ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਗ਼ੈਰ-ਰਸਮੀ ਅਰਥਵਿਵਸਥਾ ’ਚ ਕੰਮ ਕਰਨਾ ਔਖਾ ਬਣਾ ਦੇਵੇਗੀ, ਜਿਸ ਨਾਲ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ’ਚ ਮਦਦ ਮਿਲੇਗੀ।
ਸਰਕਾਰ ਨੇ ਇਹ ਵੀ ਕਿਹਾ ਕਿ ਇਹ ਲੋਕਾਂ ਲਈ ਸਿਹਤ ਸੰਭਾਲ, ਭਲਾਈ ਪ੍ਰੋਗਰਾਮਾਂ, ਬੱਚਿਆਂ ਦੀ ਦੇਖਭਾਲ ਅਤੇ ਹੋਰ ਜਨਤਕ ਸੇਵਾਵਾਂ ਤਕ ਪਹੁੰਚ ਆਸਾਨ ਬਣਾ ਦੇਵੇਗੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, ‘ਇਸ ਨਾਲ ਦੇਸ਼ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਕੰਮ ਕਰਨਾ ਔਖਾ ਹੋ ਜਾਵੇਗਾ, ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇਗਾ ਅਤੇ ਆਮ ਨਾਗਰਿਕਾਂ ਨੂੰ ਕਈ ਲਾਭ ਵੀ ਪ੍ਰਦਾਨ ਕੀਤੇ ਜਾਣਗੇ।’ (ਏਜੰਸੀ)
(For more news apart from “Digital ID card will be required for work in the UK, ” stay tuned to Rozana Spokesman.)