ਤੁਰਕੀ ਦੇ ਪੱਛਮੀ ਪ੍ਰਾਂਤ ਕੁਤਾਹਿਆ ’ਚ ਆਇਆ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭੂਚਾਲ ਦੀ ਤੀਬਰਤਾ 5.4 ਕੀਤੀ ਗਈ ਦਰਜ

Earthquake hits Turkey's western province of Kütahya

ਇਸਤਾਂਬੁਲ: ਐਤਵਾਰ ਨੂੰ ਤੁਰਕੀ ਦੇ ਪੱਛਮੀ ਪ੍ਰਾਂਤ ਕੁਤਾਹਿਆ ਵਿੱਚ 5.4 ਤੀਬਰਤਾ ਦਾ ਭੂਚਾਲ ਆਇਆ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ (AFAD) ਨੇ ਦੱਸਿਆ ਕਿ ਇਸਤਾਂਬੁਲ, ਇਜ਼ਮੀਰ ਅਤੇ ਬਰਸਾ ਸਮੇਤ ਨੇੜਲੇ ਸ਼ਹਿਰਾਂ ਵਿੱਚ ਭੂਚਾਲ ਮਹਿਸੂਸ ਕੀਤਾ ਗਿਆ।

ਏਜੰਸੀ ਨੇ ਦੱਸਿਆ ਕਿ ਭੂਚਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ 3:29 ਵਜੇ ਆਇਆ। ਇਸ ਦਾ ਕੇਂਦਰ ਕੁਤਾਹਿਆ ਦੇ ਸਿਮਾਵ ਜ਼ਿਲ੍ਹੇ ਵਿੱਚ ਸੀ। ਇਸ ਦੀ ਡੂੰਘਾਈ 8.46 ਕਿਲੋਮੀਟਰ ਸੀ। ਇਸਤਾਂਬੁਲ, ਉਸ਼ਾਕ, ਬਾਲੀਕੇਸਿਰ, ਬਰਸਾ ਅਤੇ ਬਿਲੇਸਿਕ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਹਤ ਟੀਮਾਂ ਨੇ ਫੀਲਡ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਕੁਤਾਹਿਆ ਦੇ ਰਾਜਪਾਲ ਮੂਸਾ ਇਸੀਨ ਦੇ ਅਨੁਸਾਰ, ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।