Asian Para Games : ਭਾਰਤੀ ਪੈਰਾ ਖਿਡਾਰੀਆਂ ਨੇ 111 ਤਮਗ਼ੇ ਜਿੱਤ ਕੇ ਰਚਿਆ ਇਤਿਹਾਸ
ਭਾਰਤ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ 100 (101) ਤੋਂ ਵੱਧ ਤਮਗ਼ੇ ਜਿੱਤੇ।
Asian Para Games: - ਭਾਰਤੀ ਪੈਰਾ ਐਥਲੀਟਾਂ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ ਅਤੇ ਹਾਂਗਜ਼ੂ ਪੈਰਾ ਏਸ਼ੀਅਨ ਖੇਡਾਂ ਵਿਚ 111 ਤਮਗ਼ੇ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ, ਜੋ ਕਿ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਬਹੁ-ਖੇਡ ਟੂਰਨਾਮੈਂਟ ਵਿਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤੀ ਪੈਰਾ ਖਿਡਾਰੀਆਂ ਨੇ 29 ਸੋਨ, 31 ਚਾਂਦੀ ਅਤੇ 51 ਕਾਂਸੀ ਦੇ ਤਮਗ਼ੇ ਜਿੱਤੇ।
ਇਸ ਤੋਂ ਪਹਿਲਾਂ ਭਾਰਤ ਨੇ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਈਆਂ ਹਾਂਗਜ਼ੂ ਏਸ਼ੀਆਈ ਖੇਡਾਂ ਵਿਚ 107 ਤਗ਼ਮੇ ਜਿੱਤੇ ਸਨ। ਭਾਰਤ ਤਮਗ਼ਾ ਸੂਚੀ ਵਿਚ ਪੰਜਵੇਂ ਸਥਾਨ ’ਤੇ ਰਿਹਾ। ਚੀਨ ਨੇ 521 ਤਗਮੇ (214 ਸੋਨ, 167 ਚਾਂਦੀ ਅਤੇ 140 ਕਾਂਸੀ) ਜਿੱਤੇ ਜਦਕਿ ਈਰਾਨ ਨੇ 44 ਸੋਨ, 46 ਚਾਂਦੀ ਅਤੇ 41 ਕਾਂਸੀ ਦੇ ਤਗਮੇ ਜਿੱਤੇ। ਜਾਪਾਨ ਤੀਜੇ ਅਤੇ ਕੋਰੀਆ ਚੌਥੇ ਸਥਾਨ 'ਤੇ ਰਿਹਾ।
ਪਹਿਲੀਆਂ ਪੈਰਾ ਏਸ਼ੀਅਨ ਖੇਡਾਂ 2010 ਵਿਚ ਗੁਆਂਗਜ਼ੂ ਵਿਚ ਹੋਈਆਂ ਸਨ ਜਿਸ ਵਿਚ ਭਾਰਤ 14 ਤਗਮੇ ਜਿੱਤ ਕੇ 15ਵੇਂ ਸਥਾਨ ’ਤੇ ਰਿਹਾ ਸੀ। ਇਸ ਤੋਂ ਬਾਅਦ ਭਾਰਤ 2014 'ਚ 15ਵੇਂ ਅਤੇ 2018 'ਚ ਨੌਵੇਂ ਸਥਾਨ 'ਤੇ ਰਿਹਾ। ਭਾਰਤ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ 100 (101) ਤੋਂ ਵੱਧ ਤਮਗ਼ੇ ਜਿੱਤੇ।