ਚੀਨ 'ਚ ਕੈਮੀਕਲ ਪਲਾਂਟ 'ਚ ਵੱਡਾ ਧਮਾਕਾ, ਹਾਦਸੇ 'ਚ 22 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰੀ ਚੀਨ ਸਥਿਤ ਇਕ ਕੈਮੀਕਲ ਪਲਾਂਟ ਵਿਚ ਵੱਡਾ ਧਮਾਕਾ ਹੋ ਗਿਆ ਹੈ। ਸਥਾਨਕ ਮੀਡੀਆ ਅਨੁਸਾਰ, ਝਾਂਗਜੀਕਾਉ ਸਿਟੀ ਦੇ ਇਕ...

ਚੀਨ 'ਚ ਹੋਇਆ ਧਮਾਕਾ

ਨਵੀਂ ਦਿੱਲੀ (ਭਾਸ਼ਾ) : ਉਤਰੀ ਚੀਨ ਸਥਿਤ ਇਕ ਕੈਮੀਕਲ ਪਲਾਂਟ ਵਿਚ ਵੱਡਾ ਧਮਾਕਾ ਹੋ ਗਿਆ ਹੈ। ਸਥਾਨਕ ਮੀਡੀਆ ਅਨੁਸਾਰ, ਝਾਂਗਜੀਕਾਉ ਸਿਟੀ ਦੇ ਇਕ ਚੀਨੀ ਰਸਾਇਣ ਫੈਕਟਰੀ ਵਿਚ ਇਕ ਵੱਡਾ ਧਮਾਕਾ ਹੋਇਆ ਜਿਸ ਵਿਚ 22 ਲੋਕ ਮਾਰੇ ਗਏ ਅਤੇ 24 ਜ਼ਖ਼ਮੀ ਹੋ ਗਏ। ਇਹ ਹਾਦਸਾ ਬੀਜਿੰਗ ਤੋਂ 200 ਕਿਲੋਮੀਟਰ ਉਤਰ ਪੱਛਮ ਵਿੱਚ ਸਥਿਤ ਸ਼ਹਿਰ ਝਾਂਗਜੀਕਾਉ ਹੇਬੇਈ ਸ਼ੇਂਘੂਆ ਕੈਮੀਕਲ ਕੰਪਨੀ ਦੇ ਨਜਦੀਕ ਹੋਇਆ ਜਿਸ ਵਿਚ 50 ਛੋਟੇ ਵੱਡੇ ਟਰੱਕ ਵੀ ਸੜ੍ਹ ਗਏ। ਸਥਾਨਕ ਪ੍ਰਚਾਰ ਵਿਭਾਗ ਨੇ ਅਪਣੇ ਬੇਈਬੋ ਸ਼ੋਸ਼ਲ ਮੀਡੀਆ ਅਕਾਉਂਟ ਉਤੇ ਇਸ ਬਾਰੇ ਜਾਣਕਾਰੀ ਦਿਤੀ।

ਧਮਾਕਾ ਦੇਰ ਰਾਤ ਕਰੀਬ 12 ਵੱਜ ਕੇ 41 ਮਿੰਟ ‘ਤੇ ਹੋਇਆ। ਧਮਾਕੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਸਰਕਾਰੀ ਪ੍ਰਸਾਰਕ ਸੀਜੀਟੀਐਨ ਨੇ ਟਵਿਟਰ ਉਤੇ ਕੁਝ ਤਸਵੀਰਾਂ ਸਾਝੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਟਰੱਕ ਕਾਰਾਂ ਦੇ ਸੜ੍ਹੇ ਹੋਏ ਭਾਗ ਸੜਕ ਉਤੇ ਬਿਖਰੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਹਾਦਸੇ ਦੀ ਵਜ੍ਹਾ ਪਤਾ ਨਹੀਂ ਚਲ ਸਕੀ। ਘਟਨਾ ਸਥਾਨ ਉਤੇ ਭਾਲ ਅਤੇ ਬਚਾਅ ਦਾ ਕੰਮ ਜਾਰੀ ਹੈ।