ਭਾਰਤ ਦੋਸਤੀ 'ਚ ਇਕ ਕਦਮ ਵਧਾਏਗਾ ਤਾਂ ਪਾਕਿ ਦੋ ਕਦਮ ਵਧਾਏਗਾ : ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਸਿਤਾਨੀ ਹਿੱਸੇ 'ਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਬੁੱਧਵਾਰ ਨੂੰ ਰੱਖੀਆ ਗਿਆ। ਇਸ ਮੌਕੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ....

Imran Khan

ਪਾਕਿਸਤਾਨ (ਭਾਸ਼ਾ) ਪਾਕਸਿਤਾਨੀ ਹਿੱਸੇ 'ਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਬੁੱਧਵਾਰ ਨੂੰ ਰੱਖੀਆ ਗਿਆ। ਇਸ ਮੌਕੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਮਾਗਮ ਵਿਚ ਅਮਨ ਦਾ ਪੈਗਾਮ ਦਿੰਦੇ ਹੋਏ ਕਿਹਾ ਕਿ ਦੋਨਾਂ ਦੇਸ਼ਾਂ ਵਿਚ ਜੰਗ ਬਾਰੇ ਸੋਚਣਾ ਪਾਗਲਪਣ ਹੈ। ਸਾਡੇ ਦੋਨਾਂ ਦੇ ਕੋਲ ਐਟਮੀ ਹਥਿਆਰ ਹਨ ਤਾਂ ਇਨ੍ਹਾਂ 'ਚ ਜੰਗ ਹੋ ਹੀ ਨਹੀਂ ਸਕਦੀ।

ਇਮਰਾਨ ਖਾਨ ਨੇ ਕਿਹਾ ਕਿ ਜਦੋਂ ਮੈਂ ਸਿਆਸਤ ਵਿਚ ਆਇਆ ਤਾਂ ਅਜਿਹੇ ਲੋਕਾਂ ਨਾਲ ਮਿਲਿਆ ਜੋ ਬਸ ਅਪਣੇ ਲਈ ਹੀ ਕੰਮ ਕਰਦੇ ਸਨ, ਅਤੇ ਆਵਾਮ ਨੂੰ ਭੁੱਲ ਜਾਂਦੇ ਸਨ। ਇਕ ਦੂੱਜੇ ਕਿਸਮ ਦਾ ਰਾਜਨੇਤਾ ਹੈ ਤਾਂ ਨਫਰਤਾਂ ਦੇ ਨਾਮ 'ਤੇ ਨਹੀਂ ਸਗੋਂ ਕੰਮ ਦੇ ਨਾਮ 'ਤੇ ਰਾਜਨੀਤੀ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਜਿੱਥੇ ਪਾਕਿਸਤਾਨ-ਹਿੰਦੁਸਤਾਨ ਖੜੇ ਹਨ, 70 ਸਾਲ ਤੋਂ ਅਜਿਹਾ ਹੀ ਹੋ ਗਿਆ ਹੈ, ਦੋਨਾਂ ਤਰਫ ਗਲਤੀਆਂ ਹੋਈਆਂ ਪਰ ਅਸੀ ਜਦੋਂ ਤੱਕ ਅੱਗੇ ਨਹੀਂ ਵਧਾਗੇਂ, ਸੰਗਲੀ ਨਹੀਂ ਟੂਟੇਗੀ।

ਇਮਰਾਨ ਖਾਨ ਨੇ ਅੱਗੇ ਕਿਹਾ ਕਿ ਅਸੀ ਇਕ ਕਦਮ ਅੱਗੇ ਵਧ ਕੇ ਦੋ ਕਦਮ ਪਿੱਛੇ ਹੱਟ ਜਾਂਦੇ ਹਾਂ ਪਰ ਸਾਡੇ 'ਚ  ਇਹ ਤਾਕਤ ਨਹੀਂ ਆਈ ਹੈ ਕਿ ਕੁੱਝ ਵੀ ਹੋ ਅਸੀ ਰਿਸ਼ਤੇ ਠੀਕ ਕਰਾਗੇਂ। ਜੇਕਰ ਫ਼ਰਾਂਸ-ਜਰਮਨੀ ਇਕੱਠੇ ਆ ਸੱਕਦੇ ਹਨ ਤਾਂ ਫਿਰ ਪਾਕਿਸਤਾਨ-ਹਿੰਦੁਸਤਾਨ ਵੀ ਅਜਿਹਾ ਕਿਉਂ ਨਹੀਂ ਕਰ ਸੱਕਦੇ ਹਨ। ਅਸੀਂ ਵੀ ਇਕ-ਦੂੱਜੇ ਦੇ ਲੋਕਾਂ ਨੂੰ ਮਾਰਿਆ ਹੈ ਪਰ ਫਿਰ ਵੀ ਸਭ ਭੁੱਲਿਆ ਜਾ ਸਕਦਾ ਹੈ। ਹਮੇਸ਼ਾ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਦੀ ਫੌਜ ਦੋਸਤੀ ਨਹੀਂ ਹੋਣ ਦੇਵੇਗੀ ਪਰ ਅੱਜ ਸਾਡੀ ਪਾਰਟੀ, ਪੀਐਮ, ਫੌਜ ਇਕੱਠੇ ਹਨ।  

ਇਮਰਾਨ ਨੇ ਕਸ਼ਮੀਰ 'ਤੇ ਬੋਲਦੇ ਹੋਏ ਕਿਹਾ ਕਿ ਸਾਡਾ ਮਸਲਾ ਸਿਰਫ ਕਸ਼ਮੀਰ ਦਾ ਹੈ। ਮਨੁੱਖ ਚੰਨ 'ਤੇ ਪਹੁੰਚ ਚੁੱਕਿਆ ਹੈ ਪਰ ਸਾਡਾ ਇਕ ਮਸਲਾ ਹੱਲ ਨਹੀਂ ਹੋ ਪਾ ਰਹੇ ਹਾਂ ਪਰ ਇਹ ਮਸਲਾ ਜਰੂਰ ਹੱਲ ਹੋ ਜਾਵੇਗਾ। ਇਸ ਦੇ ਲਈ ਪੱਕਾ ਫੈਸਲਾ ਜਰੂਰੀ ਹੈ ਪਰ ਹਿੰਦੁਸਤਾਨ ਇਕ ਕਦਮ  ਅੱਗੇ ਬੱਧਾਵੇਗਾ ਤਾਂ ਅਸੀ ਦੋ ਕਦਮ ਅੱਗੇ ਆਵਾਗੇਂ ਨਾਲ ਹੀ ਇਮਰਾਨ ਖਾਨ ਨੇ ਸਿੱਧੂ ਬਾਰੇ ਬੋਲਦੇ ਹੋਏ ਕਿਹਾ ਕੀ ਜਦੋਂ ਪਿੱਛਲੀ ਵਾਰ ਸਿੱਧੂ ਵਾਪਸ ਗਏ ਤਾਂ ਇਹਨਾਂ ਦੀ ਕਾਫ਼ੀ ਆਲੋਚਨਾ ਹੋਈ ਪਰ

ਇੱਕ ਮਨੁੱਖ ਜੋ ਸ਼ਾਂਤੀ ਦਾ ਪੈਗਾਮ ਲੈ ਕੇ ਆਇਆ ਹੈ ਉਹ ਕੀ ਜ਼ੁਰਮ ਕਰ ਰਿਹਾ ਹੈ?  ਸਾਡੇ ਦੋਨਾਂ ਦੇ ਕੋਲ ਐਟਮੀ ਹਥਿਆਰ ਹੈ ਤਾਂ ਇਨ੍ਹਾਂ ਦੇ ਵਿਚ ਜੰਗ ਹੋ ਹੀ ਨਹੀਂ ਸਕਦੀ। ਦੋਨਾਂ ਦੇਸ਼ਾਂ ਦੇ ਵਿਚ ਜੰਗ ਦਾ ਸੋਚਣਾ ਪਾਗਲਪਨ ਹੈ।