PHOTO
ਕੈਮਰੂਨ ਦੀ ਰਾਜਧਾਨੀ ਯਾਉਂਡੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਅੰਤਿਮ ਸਸਕਾਰ ਦੌਰਾਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਘਟਨਾ ਐਤਵਾਰ ਦੀ ਹੈ। ਸਥਾਨਕ ਗਵਰਨਰ ਨੇ ਕਿਹਾ, ਇਸ ਦਰਦਨਾਕ ਹਾਦਸੇ 'ਚ ਕਈ ਲੋਕ ਲਾਪਤਾ ਵੀ ਹਨ, ਉਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ, ਜਿਸ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਗਵਰਨਰ ਨਾਸੇਰੀ ਪਾਲ ਬੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਘਟਨਾ ਸਥਾਨ 'ਤੇ 10 ਲਾਸ਼ਾਂ ਮਿਲੀਆਂ ਹਨ, ਇਸ ਤੋਂ ਪਹਿਲਾਂ ਚਾਰ ਲਾਸ਼ਾਂ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਵਿੱਚ ਇੱਕ ਦਰਜਨ ਤੋਂ ਵੱਧ ਗੰਭੀਰ ਜ਼ਖ਼ਮੀ ਹਨ।