ਮੈਰੀਲੈਂਡ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ 'ਚ ਫਸਿਆ ਜਹਾਜ਼, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਤਵਾਰ ਸ਼ਾਮ ਕਰੀਬ 5 ਵਜ ਕੇ 40 ਮਿੰਟ 'ਤੇ ਗੈਥਰਸਬਰਗ ਵਿਚ ਮੋਂਟਗੋਮਰੀ ਕਾਉਂਟੀ ਏਅਰ ਪਾਰਕ ਨੇੜੇ ਬਿਜਲੀ ਦੀਆਂ ਤਾਰਾਂ ਵਿਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।

Plane caught in power lines after crashing in Maryland, see video

 

ਗੈਥਰਸਬਰਗ - ਅਮਰੀਕਾ ਦੇ ਮੈਰੀਲੈਂਡ ਕਾਉਂਟੀ ਵਿਚ ਐਤਵਾਰ ਸ਼ਾਮ ਨੂੰ ਇਕ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਹਾਲਾਂਕਿ ਹਾਦਸੇ ਵਿਚ ਜਹਾਜ਼ ਵਿਚ ਸਵਾਰ 2 ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੂੰ ਜਹਾਜ਼ ਕੱਢਣ ਲਈ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬਿਜਲੀ ਬੰਦ ਕਰਨੀ ਪਈ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਇਕ ਬਿਆਨ ਵਿਚ ਕਿਹਾ ਕਿ ਇਕ ਇੰਜਣ ਵਾਲਾ ਜਹਾਜ਼, ਜੋ ਵ੍ਹਾਈਟ ਪਲੇਨਜ਼, ਐੱਨ.ਵਾਈ. ਤੋਂ ਰਵਾਨਾ ਹੋਇਆ ਸੀ, ਐਤਵਾਰ ਸ਼ਾਮ ਕਰੀਬ 5 ਵਜ ਕੇ 40 ਮਿੰਟ 'ਤੇ ਗੈਥਰਸਬਰਗ ਵਿਚ ਮੋਂਟਗੋਮਰੀ ਕਾਉਂਟੀ ਏਅਰ ਪਾਰਕ ਨੇੜੇ ਬਿਜਲੀ ਦੀਆਂ ਤਾਰਾਂ ਵਿਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਐੱਫ.ਏ.ਏ. ਨੇ ਕਿਹਾ ਕਿ ਜਹਾਜ਼ ਵਿਚ 2 ਲੋਕ ਸਵਾਰ ਸਨ। ਮੋਂਟਗੋਮਰੀ ਕਾਉਂਟੀ ਫਾਇਰ ਐਂਡ ਰੈਸਕਿਊ ਸਰਵਿਸ ਦੇ ਮੁੱਖ ਬੁਲਾਰੇ ਪੀਟ ਪਿਰਿੰਗਰ ਨੇ ਟਵਿੱਟਰ 'ਤੇ ਕਿਹਾ ਕਿ ਜਹਾਜ਼ ਵਿਚ ਸਵਾਰ ਲੋਕ ਸੁਰੱਖਿਅਤ ਹਨ ਅਤੇ ਬਚਾਅਕਰਤਾ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਵਿਚ ਪਹਿਲਾਂ ਕਿਹਾ ਸੀ ਕਿ ਜਹਾਜ਼ ਵਿਚ 3 ਲੋਕ ਸਨ ਪਰ ਬਾਅਦ ਵਿਚ ਸਪੱਸ਼ਟ ਕੀਤਾ ਕਿ 2 ਲੋਕ ਸਵਾਰ ਸਨ। FAA ਨੇ ਜਹਾਜ਼ ਦੀ ਪਛਾਣ ਮੂਨੀ M20J ਵਜੋਂ ਕੀਤੀ ਹੈ।