ਆਸਟਰੇਲੀਆ ਦੇ ਕ੍ਰਿਕਟਰ ਉਸਮਾਨ ਖਵਾਜਾ ਦਾ ਭਰਾ ਫਿਰ ਤੋਂ ਗਿ੍ਰਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆਈ ਟੈਸਟ ਕਿ੍ਰਕੇਟਰ ਉਸਮਾਨ ਖਵਾਜੇ ਦੇ ਭਰਾ ਨੂੰ ਇਕ ਵਾਰ ਫਿਰ ਆਸਟ੍ਰੇਲੀਆਈ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ...

Arsalan Khawaja re-arrested

ਸਿਡਨੀ (ਭਾਸ਼ਾ): ਆਸਟ੍ਰੇਲੀਆਈ ਟੈਸਟ ਕਿ੍ਰਕੇਟਰ ਉਸਮਾਨ ਖਵਾਜੇ ਦੇ ਭਰਾ ਨੂੰ ਇਕ ਵਾਰ ਫਿਰ ਆਸਟ੍ਰੇਲੀਆਈ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਵਾਰ ਅਰਸਲਾਨ ਖਵਾਜਾ (ਉਸਮਾਨ ਦਾ ਭਰਾ) 'ਤੇ ਇਲਜ਼ਾਮ ਹੈ ਕਿ ਉਨ੍ਹਾਂ 'ਤੇ (ਸਿਆਸਤਦਾਨਾਂ ਨੂੰ ਮਾਰਨ ਦੀ ਫਰਜੀ ਸਾਜਿਸ਼ ) ਜੋ ਕੇਸ ਚੱਲ ਰਿਹਾ ਹੈ ਉਨ੍ਹਾਂ ਨੇ ਉਸ ਕੇਸ ਨਾਲ ਜੁਡ਼ੇ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।  

ਇਸ ਤੋਂ ਪਹਿਲਾਂ ਇਸ ਕੇਸ 'ਚ ਉਨ੍ਹਾਂ ਨੂੰ ਦਸੰਬਰ ਮਹਿਨੇ ਦੀ ਸ਼ੁਰੂਆਤ 'ਚ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਡਨੀ ਕੋਰਟ 'ਚ ਪੇਸ਼ੀ ਤੋਂ ਬਾਅਦ ਜ਼ਮਾਨਤ 'ਤੇ ਛੱਡਿਆ ਗਿਆ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਇਕ ਵਾਰ ਫਿਰ ਗਿ੍ਰਫਤਾਰ ਕੀਤਾ ਗਿਆ ਹੈ। ਨਿਊ ਸਾਉਥ ਵੈਲਸ ਸਟੇਟ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 39 ਸਾਲ ਦੇ ਅਰਸਲਾਨ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਗਵਾਹ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।  

ਪੁਲਿਸ ਨੇ ਦੱਸਿਆ ਕਿ ਖਵਾਜਾ ਨੂੰ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣਾ ਅਤੇ ਕਾਨੂੰਨੀ ਜਾਂਚ ਪਰਿਕ੍ਰੀਆ 'ਚ ਗਵਾਹ ਨੂੰ ਪ੍ਰਭਾਵਿਤ ਕਰਨ ਦੇ ਚਲਦੇ ਗਿ੍ਰਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਖਵਾਜਾ ਨੇ ਕੋਰਟ 'ਚ ਪੇਸ਼ੀ ਤੋਂ ਪਹਿਲਾਂ ਅਪਣੀ ਜ਼ਮਾਨਤ ਲੈਣ ਤੋਂ ਵੀ ਮਨਾ ਕਰ ਦਿਤਾ। ਇਸ ਤੋਂ ਪਹਿਲਾਂ ਅਗਸਤ 'ਚ ਪੁਲਿਸ ਨੇ ਸ਼੍ਰੀ ਲੰਕਾਈ ਵਿਦਿਆਰਥੀ ਮੁਹੰਮਦ ਕਮਰ ਨਿਜ਼ਾਮੁੱਦੀਨ ਨੂੰ ਸਿਡਨੀ 'ਚ ਗਿ੍ਰਫਤਾਰ ਕੀਤਾ ਸੀ।

ਇਸ ਸਾਲ ਦੀ ਸ਼ੁਰੂਆਤ 'ਚ ਨਿਊ ਸਾਉਥ ਵੈਲਸ ਯੂਨੀਵਰਸਿਟੀ ਦੀ ਲਾਇਬਰੇਰੀ ਦੇ ਦਫਤਰ 'ਚ ਬਰਾਮਦ ਕੀਤੀ ਗਈ ਇਕ ਨੋਟਬੁਕ 'ਚ ਕਥਿਤ ਤੌਰ 'ਤੇ ਇਹ ਯੋਜਨਾ ਲਿਖੀ ਗਈ ਸੀ, ਜਿਸ ਦੇ ਆਧਾਰ 'ਤੇ ਉਸ ਵਿਦਿਆਰਥੀ ਦੀ ਗਿਰਫਤਾਰੀ ਕੀਤੀ ਗਈ। ਖਵਾਜਾ ਉਸੀ ਵਿਭਾਗ 'ਚ ਕੰਮ ਕਰਦਾ ਹੈ ਜਿਸ 'ਚ ਨਿਜ਼ਾਮੁੱਦੀਨ ਹੈ।

ਦੱਸ ਦਈਏ ਕਿ ਇਸ ਨੋਟਬੁੱਕ 'ਚ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁ, ਉਪ ਪ੍ਰਧਾਨ ਮੰਤਰੀ ਜੂਲੀ ਬਿਸ਼ਪ ਅਤੇ ਸਾਬਕਾ ਸਪੀਕਰ ਬਰਾਨਵਿਨ ਬਿਸ਼ਪ ਨੂੰ ਮਾਰਨੇ ਦੀ ਸਾਜਿਸ਼ ਸੀ। ਇਸ ਤੋਂ ਇਲਾਵਾ ਟ੍ਰੇਨ ਸਟੇਸ਼ਨਾਂ, ਸਿਡਨੀ ਓਪੇਰਾ ਹਾਊਸ ਅਤੇ ਹਾਰਬਰ ਬ੍ਰਿਜ ਨੂੰ ਉਡਾਣ ਦੀ ਸਾਜਿਸ਼ ਦਾ ਬਲੂਪ੍ਰਿੰਟ ਸੀ।