ਸੂਡਾਨ 'ਚ ਰੋਟੀ ਲਈ ਪ੍ਰਦਰਸ਼ਨ: 19 ਲੋਕਾਂ ਦੀ ਮੌਤ, 219 ਜ਼ਖ਼ਮੀ
ਸੂਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੂਡਾਨ ਦੀ ਵਿਰੋਧੀ ਦੰਗੇ ਪੁਲਿਸ 'ਚ ਹੋਈ ਝੜਪ 'ਚ 19 ਲੋਕ ਮਾਰੇ ਗਏ ਹਨ। ਸਰਕਾਰ ਨੇ..
ਖਾਰਤੁਮ (ਭਾਸ਼ਾ): ਸੂਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੂਡਾਨ ਦੀ ਵਿਰੋਧੀ ਦੰਗੇ ਪੁਲਿਸ 'ਚ ਹੋਈ ਝੜਪ 'ਚ 19 ਲੋਕ ਮਾਰੇ ਗਏ ਹਨ। ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਮਰਨੇ ਵਾਲਿਆਂ 'ਚ ਦੋ ਸੁਰੱਖਿਆ ਵੀ ਸ਼ਾਮਿਲ ਹਨ। ਦੱਸ ਦਈਏ ਕਿ ਸੂਡਾਨ 'ਚ ਭੁੱਖਮਰੀ ਇਕ ਵੱਡੀ ਸਮੱਸਿਆ ਹੈ। ਵੱਡੀ ਗਿਣਤੀ 'ਚ ਲੋਕ ਇਸ ਸਰਕਾਰੀ ਫੈਸਲੇ ਦੇ ਵਿਰੋਧ 'ਚ ਹਨ।
ਦੂਜੇ ਪਾਸੇ ਸਰਕਾਰੀ ਬੁਲਾਰੇ ਬੋਸ਼ਰਾ ਜੁੰਮਾ ਨੇ ਦੱਸਿਆ ਕਿ ਘਟਨਾਵਾਂ 'ਚ ਦੋ ਸੁਰੱਖਿਆਕਰਮੀਆਂ ਸਹਿਤ 19 ਲੋਕ ਮਾਰੇ ਗਏ ਹਨ। 219 ਲੋਕ ਜ਼ਖ਼ਮੀ ਹੋਏ ਹਨ । ਰੋਟੀ ਦੀ ਕੀਮਤ ਇਕ ਸੂਡਾਨੀ ਪੌਂਡ ਤੋਂ ਵਧਾ ਕੇ ਤਿੰਨ ਸੂਡਾਨੀ ਪੌਂਡ ਕਰਨ ਦੇ ਸਰਕਾਰੀ ਫੈਸਲੇ ਦਾ ਬੁੱਧਵਾਰ ਤੋਂ ਹੀ ਵਿਰੋਧ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੀ ਖਾਰਤੂਮ ਤੱਕ ਪਹੁੰਚ ਗਿਆ ਜਿੱਥੇ ਰਾਸ਼ਟਰਪਤੀ ਭਵਨ ਦੇ ਕੋਲ ਇਕੱਠੇ ਭੀੜ ਨੂੰ ਤੀਤਰ-ਬਿਤਰ ਕਰਨ ਲਈ ਵਿਰੋਧੀ ਦੰਗੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਇਸ 'ਚ ਸ਼ਹਿਰ ਦੇ ਸੰਸਦ ਮੁਬਾਰਕ ਅਲ ਨੂਰ ਨੇ ਅਪੀਲ ਕੀਤਾ ਸੀ ਕਿ ਪਰਦਰਸ਼ਨਕਾਰੀਆਂ ਦੇ ਖਿਲਾਫ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ।