ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਕੈਨੇਡੀਅਨ ਜਥੇਬੰਦੀਆਂ ਨੇ ਕੀਤੀ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਥੇਬੰਦੀਆਂ ਵੱਲੋਂ ਕੈਨੈਡਾ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਅਡਾਨੀ, ਅੰਬਾਨੀਂ ਤੇ ਪਤਾਂਜਲੀ ਵਸਤਾਂ ਦੇ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ।

farmer protest

ਟੋਰਾਂਟੋ : ਜੀਟੀਏ  ਵਿੱਚ ਉਪਸਥਿੱਤ 13 ਕੈਨੇਡੀਅਨ ਜਥੇਬੰਦੀਆਂ  ਵੱਲੋਂ ਦਿੱਤੀ ਕਾਲ ਅਨੁਸਾਰ ਹਜਾਰਾਂ ਲੋਕਾਂ ਨੇ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਇੱਕਤਰ ਹੋ ਕੇ ਭਾਰਤ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਡਟੀਆਂ ਤੇ ਆਰ-ਪਾਰ ਦੀ ਲੜਾਈ ਲੜ ਰਹੀਆਂ ਪੰਜਾਬ ਅਤੇ ਦੇਸ਼ ਦੀਆਂ ਅਨੇਕਾਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਆਪਣੀ ਏਕਤਾ ਅਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ ।