ਤੁਰਕੀ ’ਚ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ, 11 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਹਾਦਸਾ ਉਤਰੀ ਮਾਰਮਾਰਾ ਹਾਈਵੇਅ ’ਤੇ ਉਤਰ-ਪੱਛਮੀ ਸਾਕਾਰਿਆ ਸੂਬੇ ਦੇ ਨੇੜੇ ਇਕ ਸਥਾਨ ’ਤੇ ਵਾਪਰਿਆ। 

Heavy collision of many vehicles in Turkey, 11 people died

ਅੰਕਾਰਾ  : ਤੁਰਕੀ ਦੇ ਇਕ ਹਾਈਵੇਅ ’ਤੇ ਵੀਰਵਾਰ ਨੂੰ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਟਰੈਫ਼ਿਕ ਹਾਦਸੇ ਵਿਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਟੀ.ਆਰ.ਟੀ ਪ੍ਰਸਾਰਕ ਨੇ ਇਸ ਸਬੰਧੀ ਜਾਣਕਾਰੀ ਦਿਤੀ। ਇਹ ਹਾਦਸਾ ਉਤਰੀ ਮਾਰਮਾਰਾ ਹਾਈਵੇਅ ’ਤੇ ਉਤਰ-ਪੱਛਮੀ ਸਾਕਾਰਿਆ ਸੂਬੇ ਦੇ ਨੇੜੇ ਇਕ ਸਥਾਨ ’ਤੇ ਵਾਪਰਿਆ। 

ਹਾਈਵੇਅ ਦੇ ਇਸਤਾਂਬੁਲ ਦਿਸ਼ਾ ਦੇ ਦਾਗਦੀਬੀ ਖੇਤਰ ਵਿਚ ਸੰਘਣੀ ਧੁੰਦ ਕਾਰਨ ਹੋਏ ਇਸ ਲੜੀਵਾਰ ਹਾਦਸੇ ਵਿਚ ਤਿੰਨ ਬਸਾਂ ਅਤੇ ਇਕ ਟਰੱਕ ਸਮੇਤ ਸੱਤ ਵਾਹਨ ਸ਼ਾਮਲ ਸ਼ਾਮਲ ਸਨ। ਹਾਦਸੇ ਤੋਂ ਬਾਅਦ ਹਾਈਵੇਅ ਦੀ ਇਸਤਾਂਬੁਲ ਦਿਸ਼ਾ ਵਿਚ ਆਵਾਜਾਈ ਠੱਪ ਹੋ ਗਈ।

ਸਾਕਾਰਿਆ ਦੇ ਗਵਰਨਰ ਯਾਸਰ ਕਰਾਡੇਨਿਜ਼ ਨੇ ਪ੍ਰਸਾਰਕ ਨੂੰ ਦਸਿਆ ਕਿ ਜ਼ਖ਼ਮੀਆਂ ਦਾ 10 ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ। ਤੁਰਕੀ ਦੇ ਨਿਆਂ ਮੰਤਰੀ ਯਿਲਮਾਜ਼ ਤੁੰਕ ਨੇ ਕਿਹਾ ਕਿ ਉਪ ਮੁੱਖ ਸਰਕਾਰੀ ਵਕੀਲ ਦੇ ਤਾਲਮੇਲ ਹੇਠ ਤਿੰਨ ਸਰਕਾਰੀ ਵਕੀਲਾਂ ਨੂੰ ਹਾਦਸੇ ਸਬੰਧੀ ਰਿਪੋਰਟ ਤਿਆਰ ਕਰਨ ਲਈ ਨਿਯੁਕਤ ਕੀਤਾ ਗਿਆ ਸੀ।