Drug trafficking: ਭਾਰਤ ਤੋਂ ਅਮਰੀਕਾ ਪਹੁੰਚੀਆਂ ਪਾਬੰਦੀਸ਼ੁਦਾ 70 ਹਜ਼ਾਰ ਨਸ਼ੀਲੀਆਂ ਗੋਲੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

Drug trafficking: ਅਮਰੀਕਾ ਦੇ ਕਸਟਮ ਵਿਭਾਗ ਨੇ ਭਾਰਤ ਤੋਂ ਸਪਲਾਈ ਕੀਤੇ ਧਾਗੇ ਦੀ ਖੇਪ ’ਚੋਂ ਕੀਤੀਆਂ ਬਰਾਮਦ 

70,000 banned narcotic pills arrive in US from India

 

Drug trafficking: ਅਮਰੀਕਾ ਵਿਚ ਭਾਰਤ ਤੋਂ ਸਪਲਾਈ ਕੀਤੇ ਗਏ ਧਾਗੇ ਦੀ ਖੇਪ ਵਿਚ 70 ਹਜ਼ਾਰ ਗੋਲੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਗੋਲੀਆਂ ਦੀ ਕੀਮਤ 33,000 ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਇਹ ਜਾਣਕਾਰੀ ਦਿਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਉਸ ਨੇ ਇਹ ਗੋਲੀਆਂ ਧਾਗੇ ਦੀ ਖੇਪ ਵਿਚੋਂ ਬਰਾਮਦ ਕੀਤੀਆਂ ਹਨ। ਇਹ ਗੋਲੀਆਂ ਬੁਏਨਾ ਪਾਰਕ, ਕੈਲੀਫੋਰਨੀਆ ਦੇ ਇਕ ਪਤੇ ’ਤੇ ਭੇਜੀਆਂ ਜਾਣੀਆਂ ਸਨ। ਅਮਰੀਕਾ ਵਿਚ ਇਨ੍ਹਾਂ ਗੋਲੀਆਂ ਦੇ ਸੇਵਨ ’ਤੇ ਪਾਬੰਦੀਆਂ ਹਨ ਅਤੇ ਡਾਕਟਰੀ ਸਲਾਹ-ਮਸ਼ਵਰੇ ਤੋਂ ਬਿਨਾਂ ਇਨ੍ਹਾਂ ਨੂੰ ਖ਼੍ਰੀਦਣ ਜਾਂ ਸੇਵਨ ਕਰਨ ਦੀ ਮਨਾਹੀ ਹੈ। ਅਜਿਹੇ ’ਚ ਇਹ ਨਸ਼ਾ ਤਸਕਰੀ ਦਾ ਮਾਮਲਾ ਵੀ ਹੋ ਸਕਦਾ ਹੈ। ਧਾਗੇ ਦੇ ਸਾਮਾਨ ਵਿਚ ਇਸ ਤਰ੍ਹਾਂ ਦੀਆਂ ਗੋਲੀਆਂ ਮਿਲਣਾ ਚਿੰਤਾਜਨਕ ਹੈ।

ਜ਼ੋਲਪੀਡੇਮ ਟਾਰਟਰੇਟ ਨਾਮਕ ਇਨ੍ਹਾਂ ਗੋਲੀਆਂ ਨੂੰ ਡਰੱਗ ਇਨਫ਼ੋਰਸਮੈਂਟ ਪ੍ਰਸ਼ਾਸਨ ਦੁਆਰਾ ਨਿਯੰਤਰਿਤ ਪਦਾਰਥਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਨਸ਼ਿਆਂ ਗੋਲੀਆਂ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਕਈ ਵਾਰ ਲੋਕ ਇਨ੍ਹਾਂ ਨੂੰ ਨੀਂਦ ਦੀਆਂ ਗੋਲੀਆਂ ਵਜੋਂ ਵੀ ਵਰਤਦੇ ਹਨ। ਨਸ਼ੇ ਦੇ ਆਦੀ ਲੋਕ ਵੀ ਇਹ ਗੋਲੀਆਂ ਖ਼੍ਰੀਦਦੇ ਹਨ। ਇਹ ਦਵਾਈ ਡਾਕਟਰਾਂ ਵਲੋਂ ਇਨਸੌਮਨੀਆ ਦੇ ਇਲਾਜ ਲਈ ਮਰੀਜ਼ਾਂ ਨੂੰ ਦਿਤੀ ਜਾਂਦੀ ਹੈ। ਪਰ ਅਕਸਰ ਇਨ੍ਹਾਂ ਦੀ ਬੇਲੋੜੀ ਵਰਤੋਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਇਸੇ ਕਾਰਨ ਇਨ੍ਹਾਂ ਦੀ ਵਿਕਰੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 

ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ (ਸੀਬੀਪੀ) ਅਧਿਕਾਰੀਆਂ ਨੇ 17 ਦਸੰਬਰ ਨੂੰ ਵਾਸ਼ਿੰਗਟਨ ਡੁਲਸ ਹਵਾਈ ਅੱਡੇ ਦੇ ਨੇੜੇ ਇਕ ਏਅਰ ਕਾਰਗੋ ਵੇਅਰਹਾਊਸ ਵਿਚ ਕਾਲੇ ਧਾਗੇ ਦੇ 96 ਰੋਲ ਦੀ ਇਕ ਸ਼ਿਪਮੈਂਟ ਦੀ ਜਾਂਚ ਕੀਤੀ। ਉਨ੍ਹਾਂ ਨੂੰ ਕਾਲੇ ਧਾਗੇ ਦੇ 96 ਸਪੂਲਾਂ ਵਿਚੋਂ ਹਰੇਕ ਵਿਚ ਲੁਕੀਆਂ ਕੁੱਲ 69,813 ਗੋਲੀਆਂ ਮਿਲੀਆਂ। ਵਿਭਾਗ ਨੇ ਮੀਡੀਆ ਨੂੰ ਦਸਿਆ ਕਿ ਇਨ੍ਹਾਂ ਗੋਲੀਆਂ ਦੀ ਕੀਮਤ ਕਰੀਬ 33,000 ਅਮਰੀਕੀ ਡਾਲਰ ਹੈ।

ਵਾਸ਼ਿੰਗਟਨ, ਡੀਸੀ, ਖੇਤਰੀ ਬੰਦਰਗਾਹ ਲਈ ਸੀਬੀਪੀ ਦੇ ਖੇਤਰੀ ਬੰਦਰਗਾਹ ਨਿਰਦੇਸ਼ਕ ਕ੍ਰਿਸਟੀਨ ਵਾ ਨੇ ਕਿਹਾ, ‘ਇਹ ਸੰਯੁਕਤ ਰਾਜ ਵਿਚ ਤਜਵੀਜ਼ ਵਾਲੀਆਂ ਦਵਾਈਆਂ ਦੀ ਵੱਡੀ ਮਾਤਰਾ ਵਿਚ ਤਸਕਰੀ ਕਰਨ ਦੀ ਕੋਸ਼ਿਸ਼ ਸੀ, ਪਰ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ, ਇਸ ਨੂੰ ਅਮਰੀਕੀ ਅਧਿਕਾਰੀਆਂ ਤੋਂ ਬਚਾਇਆ ਨਹੀਂ ਜਾ ਸਕਿਆ। ਦਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਡਰੱਗ ਤਸਕਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ’ਚ ਚੀਨ, ਮੈਕਸੀਕੋ ਅਤੇ ਕੈਨੇਡਾ ਨੂੰ ਨਿਸ਼ਾਨਾ ਬਣਾਇਆ ਸੀ।