ਭਾਰਤ ਨੇ ਕੈਨੇਡੀਅਨ ਕਮਿਸ਼ਨ ਦੇ ਇਤਰਾਜ਼ਾਂ ਨੂੰ ਕੀਤਾ ਰੱਦ
ਭਾਰਤ ਨੇ ਕੈਨੇਡੀਅਨ ਕਮਿਸ਼ਨ ਦੇ ਇਤਰਾਜ਼ਾਂ ਨੂੰ ਕੀਤਾ ਰੱਦ
canadian-commissions-report-india-rejects
ਨਵੀਂ ਦਿੱਲੀ : ਭਾਰਤ ਨੇ ਮੰਗਲਵਾਰ ਰਾਤ ਨੂੰ ਕੈਨੇਡੀਅਨ ਕਮਿਸ਼ਨ ਦੀ ਰੀਪੋਰਟ ’ਚ ਉਸ ’ਤੇ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ। ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਸੀ ਕਿ ਕੁੱਝ ਵਿਦੇਸ਼ੀ ਸਰਕਾਰਾਂ ਕੈਨੇਡੀਅਨ ਚੋਣਾਂ ਵਿਚ ਦਖਲਅੰਦਾਜ਼ੀ ਕਰ ਰਹੀਆਂ ਹਨ। ਵਿਦੇਸ਼ ਮੰਤਰਾਲੇ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਭਾਰਤ ’ਤੇ ਰੀਪੋਰਟ ਦੇ ਦੋਸ਼ਾਂ ਨੂੰ ਰੱਦ ਕਰਦਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਲਗਾਤਾਰ ਦਖਲ ਦੇ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਕਥਿਤ ਦਖਲਅੰਦਾਜ਼ੀ ਵਾਲੀਆਂ ਗਤੀਵਿਧੀਆਂ ਬਾਰੇ ਇਕ ਰੀਪੋਰਟ ਦੇਖੀ ਹੈ। ਸਗੋਂ ਕੈਨੇਡਾ ਲਗਾਤਾਰ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇ ਰਿਹਾ ਹੈ।
’’ ਕੈਨੇਡੀਅਨ ਮੀਡੀਆ ਰੀਪੋਰਟਾਂ ਮੁਤਾਬਕ ਕਮਿਸ਼ਨ ਨੇ ਚੀਨ, ਰੂਸ ਅਤੇ ਹੋਰਾਂ ਵਿਰੁਧ ਚੋਣਾਂ ’ਚ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕੀਤੀ।