Brampton News: ਬਰੈਂਪਟਨ ’ਚ ਪੈਟਰੋਲ ਪੰਪ ਲੁੱਟਣ ਵਾਲਾ ਪੰਜਾਬੀ ਗ੍ਰਿਫ਼ਤਾਰ
ਦੂਜੇ ਮੁਲਜ਼ਮ ਤਰਨਜੋਤ ਸਿੰਘ (30) ਦੀ ਕੀਤੀ ਜਾ ਰਹੀ ਹੈ ਭਾਲ
Punjabi arrested for robbing petrol pump in Brampton
Punjabi arrested for robbing petrol pump in Brampton: ਪੁਲfਸ ਨੇ ਬਰੈਂਪਟਨ ਦੀ ਹੁਰਓਂਟਾਰੀਓ ਸਟਰੀਟ ਅਤੇ ਬੋਵੇਡ ਡਰਾਈਵ ਸਥਿਤ ਗੈਸ ਸਟੇਸ਼ਨ (ਪੈਟਰੋਲ ਪੰਪ) ਵਿੱਚ ਪਿਛਲੇ ਹਫਤੇ ਲੁੱਟ-ਖੋਹ ਕਰਨ ਵਾਲਿਆਂ ’ਚੋਂ ਇੱਕ ਨੂੰ ਗ੍ਰਿਫਤਾਰ ਕਰਕੇ ਦੋਸ਼ ਆਇਦ ਕਰ ਦਿੱਤੇ ਹਨ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪੀਲ ਪੁਲਿਸ ਅਨੁਸਾਰ ਜਗਤਾਰ ਸਿੰਘ (30) ਨੂੰ ਵਾਰਦਾਤ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਮੁਲਜ਼ਮ ਤਰਨਜੋਤ ਸਿੰਘ (30) ਦੀ ਗ੍ਰਿਫ਼ਤਾਰੀ ਲਈ ਅਦਾਲਤੀ ਵਾਰੰਟ ਹਾਸਲ ਕਰ ਲਏ ਗਏ ਹਨ।
ਪੁਲਿਸ ਨੇ ਦੱਸਿਆ ਕਿ ਦੋਵੇਂ ਗੈਸ ਸਟੇਸ਼ਨ ’ਤੇ ਗਏ ਤੇ ਮੁਲਾਜ਼ਮਾਂ ਨੂੰ ਅਸਲਾ ਵਿਖਾ ਕੇ ਨਕਦੀ ਅਤੇ ਕੁਝ ਹੋਰ ਕੀਮਤੀ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਪੁਲਿਸ ਨੇ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਤਰਨਜੋਤ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਤਰਨਜੋਤ ਸਿੰਘ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।