ਨੇਪਾਲ 'ਚ ਸੜਕ ਹਾਦਸੇ ਵਿਚ 9 ਜਣਿਆਂ ਦੀ ਮੌਤ
ਨੇਪਾਲ ਦੇ ਦੋਤੀ ਜ਼ਿਲ੍ਹੇ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੇ ਇਕ ਵਾਹਨ ਦੇ ਸੜਕ ਤੋਂ ਫਿਸਲਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ..
ਕਾਠਮੰਡੂ, 5 ਅਗੱਸਤ : ਨੇਪਾਲ ਦੇ ਦੋਤੀ ਜ਼ਿਲ੍ਹੇ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੇ ਇਕ ਵਾਹਨ ਦੇ ਸੜਕ ਤੋਂ ਫਿਸਲਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ 8 ਮਰਦ ਅਤੇ ਇਕ ਔਰਤ ਸ਼ਾਮਲ ਹੈ।
ਵਾਹਨ ਵਿਚ 16 ਲੋਕ ਸਵਾਰ ਸਨ ਜੋ ਸ਼ੁਕਰਵਾਰ ਨੂੰ ਚੌਤਰਾ ਤੋਂ ਦੀਪਾਯਲ ਜਾ ਰਿਹਾ ਸੀ ਅਤੇ ਬੋਤਗਨ ਇਲਾਕੇ ਵਿਚ ਪਹਾੜ ਤੋਂ ਫਿਸਲ ਕੇ ਹੇਠਾਂ ਡਿੱਗ ਗਿਆ। ਇਕ ਖ਼ਬਰ ਮੁਤਾਬਕ ਜ਼ਿਲ੍ਹਾ ਪੁਲਿਸ ਦਫ਼ਤਰ, ਦੋਤੀ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਸਾਰੇ ਸਿਮਕਗੌਰ ਚਪਰਟੋਲਾ ਦੇ ਰਹਿਣ ਵਾਲੇ ਸਨ। ਪੁਲਿਸ ਨੇ ਕਿਹਾ ਕਿ ਹਾਦਸੇ ਦੀ ਵਜ੍ਹਾਂ ਵਾਹਨ ਵਿਚ ਸਮਰਥਾ ਤੋਂ ਵੱਧ ਯਾਤਰੀਆਂ ਦਾ ਸਵਾਰ ਹੋਣਾ ਹੋ ਸਕਦਾ ਹੈ। ਜ਼ਖ਼ਮੀਆਂ ਨੂੰ ਇਲਾਜ਼ ਲਈ ਦੀਪਾਯਲ ਦੇ ਸੁਜਾਂਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਸ਼ਾਮਲ ਚਾਰ ਯਾਤਰੀਆਂ ਦੀ ਹਾਲਤ ਗੰਭੀਰ ਹੈ। (ਪੀਟੀਆਈ)