ਮਿਨੀਸੋਟਾ ਦੀ ਮਸਜਿਦ 'ਚ ਬੰਬ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਸੂਬੇ ਮਿਨੀਸੋਟਾ ਦੇ ਸ਼ਹਿਰ ਮਿਨੀਐਪੋਲਿਸ ਦੀ ਇਕ ਮਸਜਿਦ ਵਿਚ ਉਸ ਸਮੇਂ ਆਈ.ਈ.ਡੀ. ਧਮਾਕਾ ਹੋਇਆ, ਜਦੋਂ ਲੋਕ ਉਥੇ ਸਵੇਰ ਦੀ ਨਮਾਜ਼ ਪੜ੍ਹਨ ਲਈ ਇਕੱਠੇ ਹੋ ਰਹੇ ਸਨ।

Bomb attack

 

ਮਿਨੀਸੋਟਾ, 6 ਅਗੱਸਤ : ਅਮਰੀਕਾ ਦੇ ਸੂਬੇ ਮਿਨੀਸੋਟਾ ਦੇ ਸ਼ਹਿਰ ਮਿਨੀਐਪੋਲਿਸ ਦੀ ਇਕ ਮਸਜਿਦ ਵਿਚ ਉਸ ਸਮੇਂ ਆਈ.ਈ.ਡੀ. ਧਮਾਕਾ ਹੋਇਆ, ਜਦੋਂ ਲੋਕ ਉਥੇ ਸਵੇਰ ਦੀ ਨਮਾਜ਼ ਪੜ੍ਹਨ ਲਈ ਇਕੱਠੇ ਹੋ ਰਹੇ ਸਨ। ਇਸ ਮਾਮਲੇ ਵਿਚ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮਸਜਿਦ 'ਚ ਇਕੱਠੇ ਹੋਏ ਲੋਕਾਂ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਇਸ ਗੱਲ 'ਤੇ ਰਾਹਤ ਦਾ ਸਾਹ ਲਿਆ ਹੈ ਕਿ ਧਮਾਕੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ।
ਐਫ.ਬੀ.ਆਈ. ਦੇ ਅਧਿਕਾਰੀਆਂ ਮੁਤਾਬਕ ਬਲੂਮਿੰਗਟਨ ਇਸਲਾਮਿਕ ਸੈਂਟਰ ਵਿਚ ਹੋਏ ਧਮਾਕੇ 'ਚ ਕੋਈ ਜ਼ਖ਼ਮੀ ਤਾਂ ਨਹੀਂ ਹੋਇਆ ਪਰ ਇਸ ਵਿਚ ਇਮਾਮ ਦਾ ਦਫ਼ਤਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਬਲੂਮਿੰਗਟਨ ਪੁਲਿਸ ਮੁਖੀ ਜੇਫ ਪਾਟਸ ਨੇ ਕਿਹਾ ਕਿ ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਧੂੰਏਂ ਅਤੇ ਅੱਗ ਕਾਰਨ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ।
ਗਵਰਨਰ ਮਾਰਕ ਡੇਟਨ ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਸੰਕਲਪ ਲਿਆ ਕਿ ਉਹ ਜਾਂਚ ਵਿਚ ਕਾਨੂੰਨ ਇਨਫ਼ੋਰਸਮੈਂਟ ਦੀ ਮਦਦ ਕਰਨਗੇ। ਉਨ੍ਹਾਂ ਕਿਹਾ, ''ਮਿਨੀਸੋਟਾ ਵਿਚ ਰਹਿਣ ਵਾਲੇ ਕਿਸੇ ਵੀ ਧਰਮ ਜਾਂ ਸੱਭਿਆਚਾਰ ਦੇ ਵਿਅਕਤੀ ਲਈ ਪੂਜਾ ਕਰਨ ਦੀ ਹਰ ਥਾਂ ਸੁਰੱਖਿਅਤ ਅਤੇ ਪਵਿੱਤਰ ਹੋਣਾ ਚਾਹੀਦਾ ਹੈ।'' (ਪੀਟੀਆਈ)