ਪੱਤਰਕਾਰ ਨਰੇਸ਼ ਸ਼ਰਮਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਿਛਲੇ ਲੰਮੇ ਸਮੇਂ ਤੋਂ ਵਿਨੀਪੈਗ 'ਚ ਰਹਿ ਰਹੇ ਪੱਤਰਕਾਰ 'ਕਵੀਟਨ ਪੀਜ਼ਾ ਸਟੋਰ' ਦੇ ਮਾਲਕ ਨਰੇਸ਼ ਸ਼ਰਮਾ ਦੇ ਪਿਤਾ ਪੂਰਨ ਚੰਦ ਸ਼ਰਮਾ (71) ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ
ਵਿਨੀਪੈਗ, 5 ਅਗੱਸਤ (ਸੁਰਿੰਦਰ ਮਾਵੀ) : ਪਿਛਲੇ ਲੰਮੇ ਸਮੇਂ ਤੋਂ ਵਿਨੀਪੈਗ 'ਚ ਰਹਿ ਰਹੇ ਪੱਤਰਕਾਰ 'ਕਵੀਟਨ ਪੀਜ਼ਾ ਸਟੋਰ' ਦੇ ਮਾਲਕ ਨਰੇਸ਼ ਸ਼ਰਮਾ ਦੇ ਪਿਤਾ ਪੂਰਨ ਚੰਦ ਸ਼ਰਮਾ (71) ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਪੂਰਨ ਚੰਦ ਸ਼ਰਮਾ ਦਾ ਪਿੰਡ ਲਾਂਡਰਾਂ (ਖਰੜ) ਵਿਖੇ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਉਚੇਰੀ ਸਿਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਸੀ। ਸਵਰਗੀ ਸ੍ਰੀ ਪੂਰਨ ਚੰਦ ਸ਼ਰਮਾ ਆਪਣੇ ਪਿੱਛੇ ਤਿੰਨ ਪੁੱਤਰ ਨਰੇਸ਼ ਸ਼ਰਮਾ, ਉਮੇਸ਼ ਸ਼ਰਮਾ, ਇੰਦਰਾਜ ਸਰਮਾ ਅਤੇ ਵੱਡਾ ਪਰਿਵਾਰ ਛੱਡ ਗਏ ਹਨ। ਪੂਰਨ ਚੰਦ ਸ਼ਰਮਾ ਦਾ ਸਸਕਾਰ ਅਤੇ ਅੰਤਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਧਨਾਸ (ਚੰਡੀਗੜ੍ਹ) ਵਿਖੇ ਕੀਤੀ ਗਈ, ਜਿਸ ਵਿਚ ਧਾਰਮਕ, ਸਮਾਜਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਪਹੁੰਚ ਕੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਨਰੇਸ਼ ਸ਼ਰਮਾ ਨੇ ਅਪਣੇ ਪਿਤਾ ਜੀ ਦੇ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚੇ ਸਾਰੇ ਆਗੂਆਂ, ਰਿਸ਼ਤੇਦਾਰਾਂ ਦੋਸਤਾਂ ਅਤੇ ਸੰਗਤਾਂ ਦਾ ਧਨਵਾਦ ਕੀਤਾ।