ਟਰੰਪ ਤੇ ਮੈਕਰੋਨ ਨੇ ਵੱਖ-ਵੱਖ ਮੁੱਦਿਆਂ 'ਤੇ ਕੀਤੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 5 ਅਗੱਸਤ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੀ ਫ਼ਰਾਂਸੀਸੀ ਹਮਰੁਤਬਾ ਇਮੈਨਿਊਅਲ ਮੈਕਰੋਨ ਨਾਲ ਸ਼ੁਕਰਵਾਰ ਨੂੰ ਫ਼ੋਨ 'ਤੇ ਵੱਖ-ਵੱਖ ਵੈਸ਼ਵਿਕ ਮੁੱਦਿਆਂ 'ਤੇ ਚਰਚਾ ਕੀਤੀ।

Trump and Macron

ਵਾਸ਼ਿੰਗਟਨ, 5 ਅਗੱਸਤ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੀ ਫ਼ਰਾਂਸੀਸੀ ਹਮਰੁਤਬਾ ਇਮੈਨਿਊਅਲ ਮੈਕਰੋਨ ਨਾਲ ਸ਼ੁਕਰਵਾਰ ਨੂੰ ਫ਼ੋਨ 'ਤੇ ਵੱਖ-ਵੱਖ ਵੈਸ਼ਵਿਕ ਮੁੱਦਿਆਂ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਵਲੋਂ ਦਸਿਆ ਗਿਆ ਕਿ ਦੋਹਾਂ ਨੇਤਾਵਾਂ ਨੇ ਉੱਤਰੀ ਕੋਰੀਆ ਨਾਲ ਜੁੜੇ ਸਾਂਝੇ ਹਿਤਾਂ, ਸੀਰੀਆ ਅਤੇ ਇਰਾਕ ਵਿਚ ਸੰਕਟ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਕਿ ਟਰੰਪ ਨੇ ਫ਼ਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਸੀਰੀਆ ਅਤੇ ਇਰਾਕ ਦੇ ਮੌਜੂਦਾ ਸੰਕਟ ਅਤੇ ਈਰਾਨ ਨਾਲ ਮਾੜੇ ਵਤੀਰੇ ਦਾ ਸਾਹਮਣਾ ਕਰਨ ਲਈ, ਆਪਸੀ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਲੀਬੀਆ ਵਿਚ ਸਿਆਸੀ ਸਥਿਰਤਾ ਸਥਾਪਤ ਕਰਨ ਅਤੇ ਅਫ਼ਰੀਕਾ ਦੇ ਸਾਹੇਲ ਖੇਤਰ ਵਿਚ ਅਤਿਵਾਦੀ ਗਤੀਵਿਧੀਆਂ ਨਾਲ ਨਜਿੱਠਣ 'ਤੇ ਚਰਚਾ ਕੀਤੀ।  
ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਹ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਮਾਦੁਰੋ ਸ਼ਾਸਨ ਵੈਨਜ਼ੁਏਲਾ ਵਿਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਜ਼ਰੂਰ ਬਹਾਲ ਕਰਨਾ ਚਾਹੀਦਾ ਹੈ ਅਤੇ ਯੂਕਰੇਨ ਵਿਚ ਸ਼ਾਂਤੀਪੂਰਨ ਸਮਝੌਤੇ ਲਈ ਸਾਰੇ ਪੱਖਾਂ ਵਲੋਂ ਮਿਨਸਕ ਸਮਝੌਤੇ ਨੂੰ ਲਾਗੂ ਕਰਨ ਦੇ ਮਹੱਤਵ ਨੂੰ ਵੀ ਦੋਹਰਾਇਆ। ਉਨ੍ਹਾਂ ਨੇ ਉੱਤਰ ਕੋਰੀਆ ਨਾਲ ਜੁੜੇ ਸਾਂਝੇ ਹਿਤਾਂ 'ਚ ਵੀ ਚਰਚਾ ਕੀਤੀ। (ਪੀਟੀਆਈ)