ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਕਾਰਨ ਸ਼ਾਹੀ ਪਰਿਵਾਰ 'ਚ ਇਹ ਪਹਿਲੀ ਮੌਤ ਹੈ

File photo

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਤੇ ਹੁਣ ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਮਾਰੀਆ ਟੈਰੇਸਾ ਦੀ ਮੌਤ ਹੋ ਗਈ ਹੈ। ਉਹ 86 ਸਾਲਾ ਦੀ ਸੀ। ਉਨ੍ਹਾਂ ਦੇ ਭਰਾ ਪ੍ਰਿੰਸ ਸਿਕਸਟੋ ਐਨਰਿਕ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ।  ਦੱਸ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਸ਼ਾਹੀ ਪਰਿਵਾਰ 'ਚ ਇਹ ਪਹਿਲੀ ਮੌਤ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਇਟਲੀ ਵਿਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਸ਼ਨੀਵਾਰ ਨੂੰ ਦੇਸ਼ ਵਿਚ ਕੁੱਲ 889 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 10, 000 ਨੂੰ ਪਾਰ ਕਰ ਗਈ ਹੈ। ਇਟਲੀ ਵਿਚ ਮ੍ਰਿਤਕਾਂ ਦੀ ਸੰਖਿਆ 10,023 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 92,472 ਹੋ ਗਈ ਹੈ।