ਨਾਈਟਹੁਡ ਐਵਾਰਡ ਸੂਚੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸੁਨਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੁਨਕ ਵਲੋਂ ਅਪਣੀ ਪਾਰਟੀ ਦੇ ਦਾਨਕਰਤਾ ਮੁਹੰਮਦ ਮਨਸੂਰ ਨੂੰ ਸਨਮਾਨ ਦੇਣ ਤੋਂ ਨਾਰਾਜ਼ ਹੈ ਵਿਰੋਧੀ ਧਿਰ

Rishi Sunak

ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸ਼ੁਕਰਵਾਰ ਨੂੰ ਨਾਈਟਹੁਡ ਪੁਰਸਕਾਰਾਂ ਦੀ ਸੂਚੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ। ਵੀਰਵਾਰ ਦੇਰ ਰਾਤ ਜਾਰੀ ਕੀਤੀ ਗਈ ਸੂਚੀ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਖਜ਼ਾਨਚੀ ਮੁਹੰਮਦ ਮਨਸੂਰ ਵੀ ਸ਼ਾਮਲ ਹਨ। ਉਨ੍ਹਾਂ ਨੂੰ ਇਹ ਸਨਮਾਨ ਕਾਰੋਬਾਰ, ਪਰਉਪਕਾਰ ਅਤੇ ਸਿਆਸੀ ਸੇਵਾ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ। 

ਵਿਰੋਧੀ ਲੇਬਰ ਪਾਰਟੀ ਨੇ ਮਨਸੂਰ ਨੂੰ ਪੁਰਸਕਾਰ ਦੇਣ ਲਈ ਪੁਰਸਕਾਰ ਦੀ ਆਲੋਚਨਾ ਕੀਤੀ। ਪਾਰਟੀ ਦੀ ਚੇਅਰਪਰਸਨ ਐਨੇਲੀਸ ਡੋਡਸ ਨੇ ਕਿਹਾ ਕਿ ਇਹ ਜਾਂ ਤਾਂ ਇਕ ਯੋਗ ਵਿਅਕਤੀ ਦਾ ਹੰਕਾਰੀ ਕੰਮ ਹੈ, ਜਿਸ ਨੇ ਇਸ ਗੱਲ ਦੀ ਪਰਵਾਹ ਕਰਨੀ ਬੰਦ ਕਰ ਦਿਤੀ ਹੈ ਕਿ ਜਨਤਾ ਕੀ ਸੋਚੇਗੀ ਜਾਂ ਕਿਸੇ ਅਜਿਹੇ ਵਿਅਕਤੀ ਦਾ ਹੰਕਾਰ ਹੈ ਜੋ ਸੋਚਦਾ ਹੈ ਕਿ ਉਹ ਜ਼ਿਆਦਾ ਸਮੇਂ ਤਕ ਪ੍ਰਧਾਨ ਮੰਤਰੀ ਨਹੀਂ ਰਹਿ ਸਕਦਾ।

ਲਿਬਰਲ ਡੈਮੋਕ੍ਰੇਟ ਪਾਰਟੀ ਦੀ ਉਪ ਨੇਤਾ ਡੇਜ਼ੀ ਕੂਪਰ ਨੇ ਕਿਹਾ, ‘‘ਸੁਨਕ ਨੇ ਅਪਣੀ ਪਾਰਟੀ ਨੂੰ ਫੰਡ ਦੇਣ ਵਾਲਿਆਂ ਨੂੰ ਇਨਾਮ ਦੇ ਕੇ ਇਕ ਵਾਰ ਫਿਰ ਵਿਖਾ ਇਆ ਹੈ ਕਿ ਉਹ ਸੱਚਾਈ ਤੋਂ ਕਿੰਨਾ ਦੂਰ ਹੈ, ਉਸ ਨੇ ਅਰਥਵਿਵਸਥਾ ਨੂੰ ਮੰਦੀ ਵਲ ਧੱਕ ਦਿਤਾ ਹੈ।’’ 

ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਸੂਤਰਾਂ ਨੇ ਦਸਿਆ ਕਿ ਮਨਸੂਰ ਨੂੰ ਉਸ ਦੀ ਵਿਆਪਕ ਜਨਤਕ ਸੇਵਾ ਅਤੇ ਪਰਉਪਕਾਰ ਕਾਰਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਸਨਮਾਨ ਲਈ ਚੁਣੇ ਜਾਣ ’ਤੇ ਮਨਸੂਰ ਨੇ ਕਿਹਾ, ‘‘ਇਹ ਪੁਰਸਕਾਰ ਮੇਰੀ ਜ਼ਿੰਦਗੀ ਦਾ ਸੱਭ ਤੋਂ ਵੱਡਾ ਸਨਮਾਨ ਹੈ। ਮੈਂ ਬਹੁਤ ਖੁਸ਼ ਅਤੇ ਬਹੁਤ ਸ਼ੁਕਰਗੁਜ਼ਾਰ ਹਾਂ।’’ ਉਨ੍ਹਾਂ ਕਿਹਾ, ‘‘ਇਹ ਪੁਰਸਕਾਰ ਮੇਰੇ ਪਿਤਾ ਅਤੇ ਮਾਤਾ ਲਈ ਬਹੁਤ ਮਹੱਤਵਪੂਰਨ ਹੈ। ਕਾਸ਼ ਉਹ ਜ਼ਿੰਦਾ ਹੁੰਦੇ ਅਤੇ ਇਸ ਦਿਨ ਨੂੰ ਵੇਖਦੇ। ਇਹ ਸਨਮਾਨ ਉਨ੍ਹਾਂ ਲਈ ਹੈ, ਉਨ੍ਹਾਂ ਕਦਰਾਂ-ਕੀਮਤਾਂ ਲਈ ਜੋ ਉਨ੍ਹਾਂ ਨੇ ਮੇਰੇ ਅਤੇ ਮੇਰੇ ਭੈਣ-ਭਰਾਵਾਂ ਵਿਚ ਪੈਦਾ ਕੀਤੀਆਂ ਹਨ, ਉਨ੍ਹਾਂ ਨੇ ਸਾਡੇ ਲਈ ਜੋ ਕੁੱਝ ਵੀ ਕੀਤਾ।’’


‘ਓਪਨਹਾਈਮਰ‘ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਅਤੇ ਪਤਨੀ ਐਮਾ ਥਾਮਸ ਨੂੰ ‘ਬ੍ਰਿਟਿਸ਼ ਨਾਈਟਹੁਡ‘ ਮਿਲੇਗੀ 

‘ਓਪਨਹਾਈਮਰ‘ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਅਤੇ ਉਨ੍ਹਾਂ ਦੀ ਪਤਨੀ ਅਤੇ ਨਿਰਮਾਤਾ ਐਮਾ ਥਾਮਸ ਨੂੰ ਫਿਲਮ ਉਦਯੋਗ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਸੇਵਾਵਾਂ ਲਈ ਆਨਰੇਰੀ ਬ੍ਰਿਟਿਸ਼ ਨਾਈਟਹੁਡ ਅਤੇ ਡੇਮਹੁਡ ਨਾਲ ਸਨਮਾਨਿਤ ਕੀਤਾ ਜਾਵੇਗਾ। ਬਰਤਾਨੀਆਂ ਸਰਕਾਰ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿਤੀ । 

ਕ੍ਰਿਸਟੋਫਰ ਨੋਲਨ ਨੇ ‘ਪਰਮਾਣੂ ਬੰਬ ਦਾ ਪਿਤਾ’ ਮੰਨੇ ਜਾਣ ਵਾਲੇ ਜੇ ਰਾਬਰਟ ਓਪਨਹਾਈਮਰ ਦੇ ਜੀਵਨ ’ਤੇ ਅਧਾਰਤ ‘ਓਪਨਹਾਈਮਰ’ ਨਾਂ ਦੀ ਫਿਲਮ ਬਣਾਈ ਹੈ। ਇਸ ਫਿਲਮ ਲਈ ਉਸ ਨੂੰ ਬਿਹਤਰੀਨ ਨਿਰਦੇਸ਼ਕ ਦਾ ਆਸਕਰ ਪੁਰਸਕਾਰ ਵੀ ਦਿਤਾ ਗਿਆ ਸੀ। ‘ਓਪਨਹਾਈਮਰ’ ਨੇ ਬਿਹਤਰੀਨ ਫਿਲਮ ਅਤੇ ਬਿਹਤਰੀਨ ਨਿਰਦੇਸ਼ਕ ਸਮੇਤ ਸੱਤ ਆਸਕਰ ਜਿੱਤੇ।

ਕ੍ਰਿਸਟੋਫਰ ਨੋਲਨ ਅਤੇ ਐਮਾ ਥਾਮਸ ਨੂੰ ਬ੍ਰਿਟਿਸ਼ ਨਾਈਟਹੁਡ ਨਾਲ ਸਨਮਾਨਿਤ ਕਰਨ ਦਾ ਐਲਾਨ ਥੋੜ੍ਹੀ ਹੈਰਾਨੀ ਵਾਲੀ ਗੱਲ ਹੈ। ਕ੍ਰਿਸਟੋਫਰ ਨੋਲਨ ਦਾ ਜਨਮ ਬਰਤਾਨੀਆਂ ਦੀ ਰਾਜਧਾਨੀ ਲੰਡਨ ’ਚ ਹੋਇਆ ਸੀ। ਇਹ ਪੁਰਸਕਾਰ ਕਈ ਵਾਰ ਖੇਡਾਂ ਅਤੇ ਕਲਾ ਜਗਤ ’ਚ ਵਿਸ਼ੇਸ਼ ਪ੍ਰਾਪਤੀਆਂ ਲਈ ਦਿਤੇ ਜਾਂਦੇ ਹਨ। 

ਪੁਰਸਕਾਰ ਨੂੰ ਆਮ ਤੌਰ ’ਤੇ ਸਾਲ ’ਚ ਦੋ ਵਾਰ ਦਿਤਾ ਜਾਂਦਾ ਹੈ, ਇਕ ਵਾਰ ਨਵੇਂ ਸਾਲ ਦੀ ਸ਼ਾਮ ਨੂੰ ਅਤੇ ਫਿਰ ਰਾਜਾ ਚਾਰਲਸ ਤੀਜੇ ਦੇ ਜਨਮਦਿਨ ਦੇ ਮੌਕੇ ’ਤੇ। ਇਹ ਸਨਮਾਨ ਰਸਮੀ ਤੌਰ ’ਤੇ ਬਕਿੰਘਮ ਪੈਲੇਸ ’ਚ ਇਕ ਸਮਾਰੋਹ ’ਚ ਦਿਤਾ ਜਾਂਦਾ ਹੈ, ਜੋ ਅਕਸਰ ਬਰਤਾਨੀਆਂ ਦੇ ਬਾਦਸ਼ਾਹ ਵਲੋਂ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ, ਚਾਰਲਸ ਫਿਲਹਾਲ ਕੋਈ ਸ਼ਾਹੀ ਫਰਜ਼ ਨਹੀਂ ਨਿਭਾ ਰਹੇ ਹਨ, ਕਿਉਂਕਿ ਉਹ ਕੈਂਸਰ ਦਾ ਇਲਾਜ ਕਰਵਾ ਰਹੇ ਹਨ।