ਚੀਨ 'ਚ 9 ਬੱਚਿਆਂ ਦੀ ਚਾਕੂ ਨਾਲ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ

Students killed in china

ਵੈਨਕੂਵਰ, 28 ਅਪ੍ਰੈਲ (ਬਰਾੜ-ਭਗਤਾ ਭਾਈ ਕਾ) : ਭਾਰਤ ਤੋਂ ਪਹੁੰਚੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਤੀਸਤਾ ਸੀਤਲਾਵਾੜ ਦਾ ਐਬਟਸਫੋਰਡ ਵਿਖੇ ਪਹੁੰਚਣ 'ਤੇ ਪੰਜਾਬੀ ਸਾਹਿਤ ਸਭਾ ਮੁਢਲੀ ਅਤੇ ਖ਼ਾਲਸਾ ਦੀਵਾਨ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਸੀਤਸਾ ਸੀਤਲਵਾੜ ਜਿਥੇ ਮਨੁੱਖੀ ਅਧਿਕਾਰਾਂ ਦੀ ਸੰਸਥਾ 'ਸਿਟੀਜ਼ਨ ਫ਼ਾਰ ਜਸਟਿਸ ਐਂਡ ਪੀਸ' ਦੀ ਆਗੂ ਹੈ, ਉਥੇ ਉਹ ਇਕ ਪ੍ਰਸਿੱਧ ਲੇਖਕਾ ਅਤੇ ਪੱਤਰਕਾਰਾ ਵੀ ਹੈ, ਜਿਸ ਦੇ ਯਤਨਾਂ ਦੇ ਨਤੀਜੇ ਵਜੋਂ ਗੁਜਰਾਤ ਦੇ ਕਤਲੇਆਮ ਦੇ ਮਾਮਲੇ 'ਚ 150 ਤੋਂ ਵੱਧ ਦੋਸ਼ੀਆਂ ਨੂੰ ਸਜਾਵਾਂ ਹੋ ਚੁਕੀਆਂ ਹਨ। ਭਾਰਤ ਦੀਆਂ ਆਰ.ਐਸ.ਐਸ., ਕੱਟੜ ਜਥੇਬੰਦੀਆਂ ਅਤੇ ਸਰਕਾਰ ਵਲੋਂ ਤੀਸਤਾ ਵਿਰੁਧ ਝੂਠੇ ਪਰਚੇ ਵੀ ਦਰਜ਼ ਕਰਵਾਏ ਗਏ ਹਨ, ਜਿਸ ਕਾਰਨ ਉਹ ਭਾਰਤ ਦੀ ਸੁਪਰੀਮ ਕੋਰਟ ਤੋਂ ਵਿਸ਼ੇਸ਼ ਆਗਿਆ ਲੈ ਕੇ ਕੈਨੇਡਾ ਦੀ ਫੇਰੀ 'ਤੇ ਆਈ ਹੈ।

ਤੀਸਤਾ ਸੀਤਲਾਵਾੜ ਦੇ ਸਬੰਧ 'ਚ ਇੰਡੀਅਨ ਐਬਰੌਡ ਫ਼ਾਰ ਪਲਿਉਰੈਸਟ, ਰੈਡੀਕਲ ਦੇਸੀ ਅਤੇ ਮਹਿਕ ਪੰਜਾਬ ਦੀ ਵਲੋਂ ਸਾਂਝੇ ਯਤਨਾਂ ਰਾਹੀਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਬੋਲਦਿਆਂ ਤੀਸਤਾ ਸੀਤਲਵਾੜ ਨੇ ਕਿਹਾ ਕਿ ਉਹ ਵਗਦੇ ਸਾਹਾਂ ਤੱਕ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁਧ ਅਪਣੀ ਲੜਾਈ ਲੜਦੇ ਰਹਿਣਗੇ। ਯਾਦ ਰਹੇ ਕਿ ਤੀਸਤਾ ਸੀਤਲਵਾੜ ਓਸ ਵਕੀਲ ਪੜਦਾਦੇ ਦੀ ਪੜੋਤੀ ਹੈ ਜਿਸ ਨੇ ਜਨਰਲ ਡਾਇਰ ਨੂੰ ਅਦਾਲਤ 'ਚ ਇਹ ਮੰਨਵਾਇਆ ਸੀ ਕਿ ਉਸ ਨੇ ਹੀ ਜਲ੍ਹਿਆਂ ਵਾਲੇ ਬਾਗ਼ ਦੇ ਉਸ ਕਾਰਨਾਮੇ ਨੂੰ ਕਿਉਂ ਤੇ ਕਿਵੇਂ ਕੀਤਾ ਸੀ। ਤੀਸਤਾ ਸੀਤਲਵਾੜ ਨੂੰ ਗ਼ਦਰੀ ਬਾਬਿਆਂ ਦੇ ਬਣਾਏ ਹੋਏ ਗੁਰੂਘਰ 'ਚ ਕਮੇਟੀ ਵਲੋਂ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ।