ਰੋਹਿੰਗਿਆ ਸ਼ਰਨਾਰਥੀਆਂ 'ਤੇ ਮਾਨਸੂਨ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ 25 ਅਗਸਤ ਨੂੰ ਫ਼ੌਜ ਦੇ ਦਮਨਕਾਰੀ ਅਭਿਆਨ ਤੋਂ ਬਾਅਦ ਹਿੰਸਾ ਤੋਂ ਬਚਣ ਲਈ ਦੌੜ ਕੇ ਬੰਗਲਾਦੇਸ਼ ਚਲੇ ਗਏ ਸਨ।

Monsoon threat to Rohingya refugees

ਸੰਯੁਕਤ ਰਾਸ਼ਟਰ, 28 ਅਪ੍ਰੈਲ : ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮਾਨਸੂਨ ਅਤੇ ਚੱਕਰਵਾਤ ਦੇ ਮੌਸਮ ਵਿਚ ਬੰਗਲਾਦੇਸ਼ ਦੇ ਅਸਥਾਈ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਹਜ਼ਾਰਾਂ ਰੋਹਿੰਗਿਆ ਸ਼ਰਨਾਰਥੀਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਇਕ ਅੰਦਾਜ਼ੇ ਮੁਤਾਬਕ ਲਗਭਗ 7 ਲੱਖ ਘੱਟ ਗਿਣਤੀ ਵਾਲੇ ਰੋਹਿੰਗਿਆ ਮੁਸਲਮਾਨ ਮਿਆਂਮਾਰ ਦੇ ਰਖਾਇਨ ਸੂਬੇ 'ਚ ਪਿਛਲੇ ਸਾਲ 25 ਅਗਸਤ ਨੂੰ ਫ਼ੌਜ ਦੇ ਦਮਨਕਾਰੀ ਅਭਿਆਨ ਤੋਂ ਬਾਅਦ ਹਿੰਸਾ ਤੋਂ ਬਚਣ ਲਈ ਦੌੜ ਕੇ ਬੰਗਲਾਦੇਸ਼ ਚਲੇ ਗਏ ਸਨ।ਮਿਆਂਮਾਰ ਰੋਹਿੰਗਿਆ ਨੂੰ ਇਕ ਜਾਤੀ ਸਮੂਹ ਦੇ ਰੂਪ ਵਿਚ ਮਾਨਤਾ ਨਹੀਂ ਦਿੰਦਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਉਹ ਦੇਸ਼ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਰਹਿਣ ਵਾਲੇ ਬੰਗਲਾਦੇਸ਼ੀ ਪ੍ਰਵਾਸੀ ਹਨ।

ਸੰਯੁਕਤ ਰਾਸ਼ਟਰ ਇਮੀਗ੍ਰੇਸ਼ਨ ਏਜੰਸੀ ਨੇ ਦਖਣੀ ਬੰਗਲਾਦੇਸ਼ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਮੱਸਿਆ ਨਾਲ ਨਾਲ ਨਜਿੱਠਣ ਦੀਆਂ ਤਿਆਰੀਆਂ ਲਈ ਤੁਰੰਤ ਆਰਥਕ ਸਹਾਇਤਾ ਦੀ ਅਪੀਲ ਕੀਤੀ ਹੈ।ਕੌਮਾਂਤਰੀ ਇਮੀਗ੍ਰੇਸ਼ਨ ਸੰਗਠਨ ਨੇ ਕਿਹਾ ਹੈ ਕਿ ਮਿਆਂਮਾਰ ਵਿਚ ਹਿੰਸਾ ਦੇ ਡਰ ਨਾਲ ਦੌੜ ਕੇ ਬੰਗਲਾਦੇਸ਼ ਦੇ ਕੈਂਪਾਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਦੇ ਜੀਵਨ ਬਿਨਾਂ ਫੰਡ ਦੇ ਖਤਰੇ ਵਿਚ ਪੈ ਜਾਣਗੇ। ਲਗਭਗ 10 ਲੱਖ ਰੋਹਿੰਗਿਆ ਸ਼ਰਨਾਰਥੀ ਕੋਕਸ ਬਾਜ਼ਾਰ ਇਲਾਕੇ 'ਚ ਰਹਿੰਦੇ ਹਨ ਅਤੇ ਉਨ੍ਹਾਂ ਵਿਚੋਂ 25 ਹਜ਼ਾਰ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਜ਼ਮੀਨ ਖਿਸਕਣ ਤੋਂ ਜ਼ਿਆਦਾ ਖ਼ਤਰਾ ਹੈ। (ਪੀਟੀਆਈ)