ਉਸਾਮਾ ਬਿਨ ਲਾਦੇਨ ਦੇ ਡਾਕਟਰ ਦੀ ਜਾਨ ਨੂੰ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਰੱਖਿਆ ਦਾ ਹਵਾਲਾ ਦੇ ਕੇ ਅਣਪਛਾਤੀ ਜੇਲ 'ਚ ਭੇਜਿਆ

Shakil Afridi

ਪੇਸ਼ਾਵਰ, 28 ਅਪ੍ਰੈਲ : ਅਲਕਾਇਦਾ ਦੇ ਅਤਿਵਾਦੀ ਉਸਾਮਾ ਬਿਨ ਲਾਦੇਨ ਦਾ ਸੁਰਾਗ਼ ਅਮਰੀਕਾ ਨੂੰ ਦੇਣ ਵਾਲੇ ਡਾਕਟਰ ਸ਼ਕੀਲ ਅਫ਼ਰੀਦੀ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਏਬਟਾਬਾਦ 'ਚ ਉਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਿਚ ਮਦਦ ਕਰਨ ਵਾਲੇ ਡਾਕਟਰ ਨੂੰ ਕਿਸੇ ਹੋਰ ਜੇਲ ਵਿਚ ਭੇਜ ਦਿਤਾ ਗਿਆ ਹੈ। ਡਾਕਟਰ ਹੁਣ ਤਕ ਪਾਕਿਸਤਾਨ ਦੇ ਉੱਤਰ-ਪੱਛਮ ਖੇਤਰ ਖੈਬਰ ਪਖਤੂਨਖਵਾ 'ਚ ਸੀ। ਹਾਲਾਂਕਿ ਅਧਿਕਾਰੀਆਂ ਨੇ ਡਾਕਟਰ ਦੇ ਨਵੇਂ ਟਿਕਾਣੇ ਦਾ ਪ੍ਰਗਟਾਵਾ ਨਹੀਂ ਕੀਤਾ ਹੈ।

ਨਿਊਜ਼ ਏਜੰਸੀ ਐਫ.ਪੀ. ਨੇ ਦਸਿਆ ਕਿ ਸ਼ਕੀਲ ਦੇ ਭਰਾ ਜਾਮਿਲ ਨੇ ਦਸਿਆ ਕਿ ਉਸ ਨੂੰ ਲਿਖ਼ਤ 'ਚ ਦਸਿਆ ਗਿਆ ਸੀ ਕਿ ਸੁਰੱਖਿਆ ਕਾਰਨ ਕਰ ਕਰ ਉਸ ਨੂੰ ਸ਼ਿਫ਼ਟ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ 2012 'ਚ ਅਤਿਵਾਦੀਆਂ ਨੂੰ ਸਹਿਯੋਗ ਦੇਣ ਦੇ ਦੋਸ਼ 'ਚ ਸ਼ਕੀਲ ਨੂੰ 33 ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸ਼ਕੀਲ ਨੇ ਅਪਣੇ ਉੱਪਰ ਲੱਗੇ ਦੋਸ਼ਾਂ ਤੋਂ ਹਮੇਸ਼ਾ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਲਾਦੇਨ ਨੂੰ ਲੱਭਣ 'ਚ ਮਦਦ ਕਰਨ ਦੇ ਦੋਸ਼ 'ਚ ਪਾਕਿਸਤਾਨ ਸਰਕਾਰ ਨੇ ਉਸ ਨੂੰ ਬਦਲਾ ਲਿਆ ਹੈ। (ਪੀਟੀਆਈ)