ਅਮਰੀਕਾ 'ਚ ਕਾਰਾਂ 'ਤੇ ਡਿੱਗੀ ਕਰੇਨ, ਚਾਰ ਲੋਕਾਂ ਦੀ ਮੌਤ
ਗੂਗਲ ਦੇ ਨਿਰਮਾਣ ਅਧੀਨ ਦਫ਼ਤਰ 'ਤੇ ਲੱਗੀ ਸੀ ਕਰੇਨ
ਸਿਆਟਲ- ਅਮਰੀਕਾ ਦੇ ਉੱਤਰੀ-ਪੱਛਮੀ ਸ਼ਹਿਰ ਸਿਆਟਲ ਵਿਚ ਗੂਗਲ ਦੇ ਇਕ ਨਿਰਮਾਣ ਅਧੀਨ ਦਫ਼ਤਰ 'ਤੇ ਨਿਰਮਾਣ ਕਾਰਜਾਂ ਵਿਚ ਲੱਗੀ ਇਕ ਕਰੇਨ ਸੜਕ 'ਤੇ ਜਾ ਰਹੀਆਂ ਕਾਰਾਂ 'ਤੇ ਡਿੱਗ ਪਈ। ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਠ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਫਾਇਰ ਬਿਗ੍ਰੇਡ ਵਿਭਾਗ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸ਼ਹਿਰ ਦੇ ਫੇਅਰਵਿਊ ਅਵੈਨਿਊ ਵਿਚ ਵਾਪਰਿਆ।
ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਘਟਨਾ ਵਿਚ ਛੇ ਕਾਰਾਂ ਵੀ ਨੁਕਸਾਨੀਆਂ ਗਈਆਂ। ਇਸ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵਲੋਂ ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਵਿਭਾਗ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੱਸ ਦਈਏ ਕਿ ਅਜਿਹੇ ਹਾਦਸੇ ਪਹਿਲਾਂ ਵੀ ਅਨੇਕਾਂ ਵਾਰ ਹੋ ਚੁੱਕੇ ਹਨ। ਜਿਸ ਨਾਲ ਅਨੇਕਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।