ਸੇਵਾਮੁਕਤ ਫ਼ੌਜੀਆਂ ਦੇ ਬਜ਼ੁਰਗ ਆਸ਼ਰਮ 'ਚ 70 ਲੋਕਾਂ ਦੀ ਕੋਰੋਨਾ ਕਾਰਨ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੇਵਾਮੁਕਤ ਫ਼ੌਜੀਆਂ ਦੇ ਬਜ਼ੁਰਗ ਆਸ਼ਰਮ 'ਚ 70 ਲੋਕਾਂ ਦੀ ਕੋਰੋਨਾ ਕਾਰਨ ਮੌਤ

Image

ਬੋਸਟਨ, 29 ਅਪ੍ਰੈਲ : ਮੈਸਾਚੁਸੇਟਸ ਵਿਚ ਸੇਵਾਮੁਕਤ ਫ਼ੌਜੀਆਂ ਲਈ ਬਜ਼ੁਰਗ ਆਸ਼ਰਮ (ਸੋਲਜਰਜ਼ ਹੋਮ) ਵਿਚ ਤਕਰੀਬਨ 70 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਸੂਬਾ ਅਤੇ ਸੰਘੀ ਅਧਿਕਾਰੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਕੇਂਦਰ ਵਿਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਕਿ ਇੰਨੇ ਲੋਕਾਂ ਦੀ ਮੌਤ ਹੋ ਗਈ। ਹੋਲੀਓਕ ਸੋਲਜਰਜ਼ ਹੋਮ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।


ਫੈਡਰਲ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਕਿ ਕੀ ਇਥੇ ਰਹਿਣ ਵਾਲੇ ਲੋਕਾਂ ਨੂੰ ਸਹੀ ਇਲਾਜ ਦਿੱਤਾ ਗਿਆ ਜਾਂ ਨਹੀਂ ਜਦੋਂ ਕਿ ਸੂਬੇ ਦੇ ਵਕੀਲ ਇਸ ਸੰਬੰਧ ਵਿਚ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ। ਐਡਵਰਡ ਲੈਪੋਇੰਟੇ ਨੇ ਕਿਹਾ, “ਇਹ ਬਹੁਤ ਬੁਰਾ ਹੈ।'' ਲੈਪੋਇੰਟੋ ਦਾ ਸਹੁਰਾ ਵੀ ਇਥੇ ਰਹਿੰਦਾ ਸੀ ਅਤੇ ਉਹ ਵਾਇਰਸ ਨਾਲ ਪੀੜਤ ਸਨ, ਹਾਲਾਂਕਿ ਉਨ੍ਹਾਂ ਵਿਚ ਵਾਇਰਸ ਕਾਫੀ ਹਲਕਾ ਸੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ 67 ਸੇਵਾਮੁਕਤ ਫ਼ੌਜੀ ਜੋ ਪ੍ਰਭਾਵਤ ਪਾਏ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਇਸ ਦੇ ਇਲਾਵਾ ਇਥੇ ਰਹਿਣ ਵਾਲੇ 83 ਲੋਕ ਅਤੇ 81 ਕਰਮਚਾਰੀ ਵੀ ਪ੍ਰਭਾਵਤ ਹਨ।


ਇਸ ਸਦਨ ਦੇ ਸੁਪਰਡੈਂਟ ਨੇ ਆਪਣੀਆਂ ਕੋਸ਼ਿਸ਼ਾਂ ਦਾ ਬਚਾਅ ਕਰਦਿਆਂ ਸੂਬਾ ਅਧਿਕਾਰੀਆਂ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਥੇ ਦੀ ਖਰਾਬ ਸਥਿਤੀ ਦੀ ਜਾਣਕਾਰੀ ਨਹੀਂ ਸੀ। ਸੁਪਰਡੈਂਟ ਬੈਨਥ ਵਾਲਜ਼ ਨੂੰ ਪ੍ਰਸ਼ਾਸਕੀ ਛੁੱਟੀ 'ਤੇ ਭੇਜ ਦਿਤਾ ਗਿਆ ਹੈ। (ਪੀਟੀਆਈ)