ਇੰਗਲੈਂਡ ਨੇ ਭਾਰਤ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਕੀਤਾ ਇਨਕਾਰ, ਸਿਹਤ ਮੰਤਰੀ ਨੇ ਦੱਸੀ ਵਜ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਗਲੈਂਡ ਕੋਲ ਇਸ ਵੇਲੇ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ ਦੀ ਕੋਈ ਵਾਧੂ ਖੇਪ ਨਹੀਂ ਕਿਉਂਕਿ ਸਾਡਾ ਦੇਸ਼ ਖ਼ੁਦ ਕੋਰੋਨਾਵਾਇਰਸ ਦੀ ਘਾਤਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। 

UK

ਲੰਦਨ: ਦੇਸ਼ ਵਿਚ ਕੋਰੋਨਾ ਵਾਇਰਸ ਬਹੁਤ ਹੀ ਤੇਜੀ ਨਾਲ ਫੈਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਕਸੀਜਨ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਹੁਣ ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਕੋਲ ਇਸ ਵੇਲੇ ਭਾਰਤ ਨੂੰ ਦੇਣ ਲਈ ਕੋਵਿਡ ਟੀਕਿਆਂ ਦੀ ਕੋਈ ਵਾਧੂ ਖੇਪ ਨਹੀਂ ਕਿਉਂਕਿ ਸਾਡਾ ਦੇਸ਼ ਖ਼ੁਦ ਕੋਰੋਨਾਵਾਇਰਸ ਦੀ ਘਾਤਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। 

ਇੰਗਲੈਂਡ ਨੇ ਭਾਰਤ ਨੂੰ ਵੈਂਟੀਲੇਟਰ ਤੇ ਆਕਸੀਜਨ ਕੰਸੈਂਟ੍ਰੇਟਰ ਦਿੱਤੇ ਹਨ ਪਰ ਹੈਨਕੌਕ ਨੇ ਕਿਹਾ ਕਿ ਇੰਗਲੈਂਡ ਕੋਲ ਵੈਕਸੀਨ ਦੀ ਵਾਧੂ ਖੇਪ ਮੌਜੂਦ ਨਹੀਂ। ਦੂਜੇ ਪਾਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। 

ਦੇਸ਼ 495 ਆਕਸੀਜਨ ਕੰਸੈਂਟ੍ਰੇਟਰ, 120 ਵੈਂਟੀਲੇਟਰ ਆਦਿ ਦਾ ਇੱਕ ਸਹਾਇਤਾ ਪੈਕੇਜ ਭੇਜ ਰਿਹਾ ਹੈ, ਤਾਂ ਜੋ ਭਾਰਤ ਵਿੱਚ ਸਪਲਾਈ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। 100 ਵੈਂਟੀਲੇਟਰ ਤੇ 95 ਆਕਸੀਜਨ ਕੰਸੈਂਟ੍ਰੇਟਰ ਦੀ ਪਹਿਲੀ ਖੇਪ ਬੀਤੇ ਦਿਨੀ ਨਵੀਂ ਦਿੱਲੀ ਪੁੱਜੀ ਸੀ।