Mehul Choksi filed the second petition : ਮੇਹੁਲ ਚੋਕਸੀ ਨੇ ਬੈਲਜੀਅਮ ਦੀ ਅਦਾਲਤ ਦੇ ਸਾਹਮਣੇ ਰੱਖੀ ਦੂਜੀ ਪਟੀਸ਼ਨ 

ਏਜੰਸੀ

ਖ਼ਬਰਾਂ, ਕੌਮਾਂਤਰੀ

Mehul Choksi filed the second petition : ਅਧਿਕਾਰੀਆਂ 'ਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ ਦਾ ਲਗਾਇਆ ਦੋਸ਼ 

Mehul Choksi Image.

Mehul Choksi filed the second petition before the Belgian Court Latest News in Punjabi : ਬ੍ਰਸੇਲਜ਼/ਬੈਲਜੀਅਮ : ਬੈਲਜੀਅਮ ਦੀ ਅਪੀਲ ਅਦਾਲਤ ਨੇ ਭਾਰਤ ਦੀ ਹਵਾਲਗੀ ਬੇਨਤੀ ਤੋਂ ਬਾਅਦ ਮੇਹੁਲ ਚੋਕਸੀ ਦੁਆਰਾ ਅਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰ ਦਿਤੀ ਹੈ। ਬੈਲਜੀਅਮ ਦੀ ਕਾਨੂੰਨੀ ਟੀਮ ਵਲੋਂ ਪੇਸ਼ ਕੀਤੀ ਤੇ ਵਕੀਲ ਵਿਜੇ ਅਗਰਵਾਲ ਵਲੋਂ ਤਿਆਰ ਕੀਤੀ ਗਈ ਤਾਜ਼ਾ ਪਟੀਸ਼ਨ ਵਿਚ, ਚੋਕਸੀ ਨੇ ਦਾਅਵਾ ਕੀਤਾ ਹੈ ਕਿ ਬੈਲਜੀਅਮ ਦੇ ਅਧਿਕਾਰੀ ਉਸ ਦੀ ਗ੍ਰਿਫ਼ਤਾਰੀ ਦੌਰਾਨ ਨਿਰਧਾਰਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹੇ।

ਉਸ ਨੇ ਅੱਗੇ ਦਲੀਲ ਦਿਤੀ ਕਿ ਅਧਿਕਾਰੀਆਂ ਨੇ ਨਾ ਸਿਰਫ਼ ਸਹੀ ਪ੍ਰਕਿਰਿਆ ਦੀ ਅਣਦੇਖੀ ਕੀਤੀ ਹੈ ਬਲਕਿ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਕਰਦੇ ਹੋਏ ਉਸ ਦੇ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਹੈ।

ਭਗੌੜੇ ਹੀਰਾ ਵਪਾਰੀ ਨੇ ਪ੍ਰਕਿਰਿਆਤਮਕ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਅਪਣੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਇਹ ਘਟਨਾਕ੍ਰਮ ਬੈਲਜੀਅਮ ਦੀ ਅਪੀਲ ਅਦਾਲਤ ਵਲੋਂ ਉਸੇ ਮਾਮਲੇ ਵਿਚ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਕੁੱਝ ਦਿਨ ਬਾਅਦ ਆਇਆ ਹੈ।

ਮੇਹੁਲ ਚੋਕਸੀ ਨੇ ਬੈਲਜੀਅਮ ਦੀ ਅਦਾਲਤ ਦੇ ਸਾਹਮਣੇ ਆਪਣੀ ਦੂਜੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਅਪਣਾਈ ਗਈ ਪ੍ਰਕਿਰਿਆ ਮਨਮਾਨੀ ਅਤੇ ਗ਼ੈਰ-ਕਾਨੂੰਨੀ ਸੀ। ਪਿਛਲੇ ਹਫ਼ਤੇ ਅਦਾਲਤ ਵਲੋਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਮੇਹੁਲ ਚੋਕਸੀ ਵਲੋਂ ਅਦਾਲਤ ਵਿਚ ਦਾਇਰ ਕੀਤੀ ਗਈ ਇਹ ਦੂਜੀ ਪਟੀਸ਼ਨ ਹੈ। ਅਗਲੀ ਸੁਣਵਾਈ ਦੀ ਤਰੀਕ ਅਜੇ ਤੱਕ ਸੂਚਿਤ ਨਹੀਂ ਕੀਤੀ ਗਈ ਹੈ। 

ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ, ਬੈਲਜੀਅਮ ਦੀ ਇਕ ਅਦਾਲਤ ਨੇ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ ਸੀ। 

ਵਿਜੇ ਅਗਰਵਾਲ ਨੇ ਅਦਾਲਤ ਦੇ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ, ਪਰ ਕਿਹਾ ਕਿ ਬੈਲਜੀਅਮ ਦਾ ਕਾਨੂੰਨ ਕਈ ਜ਼ਮਾਨਤ ਅਰਜ਼ੀਆਂ ਦੀ ਆਗਿਆ ਦਿੰਦਾ ਹੈ। ਉਨ੍ਹਾਂ ਕਿਹਾ "ਬਦਕਿਸਮਤੀ ਨਾਲ, ਮੇਰੇ ਮੁਵੱਕਿਲ ਨੂੰ ਅੱਜ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਹਾਲਾਂਕਿ, ਬੈਲਜੀਅਮ ਵਿਚ ਅਸੀਂ ਜਿੰਨੀ ਵਾਰ ਲੋੜ ਹੋਵੇ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਾਂ। ਅਸੀਂ ਅਦਾਲਤ ਦੀਆਂ ਟਿੱਪਣੀਆਂ 'ਤੇ ਧਿਆਨ ਨਾਲ ਵਿਚਾਰ ਕਰਾਂਗੇ ਅਤੇ ਜਲਦੀ ਹੀ ਨਵੇਂ ਆਧਾਰਾਂ 'ਤੇ ਇਕ ਨਵੀਂ ਜ਼ਮਾਨਤ ਅਰਜ਼ੀ ਦਾਇਰ ਕਰਾਂਗੇ।"