ਜਾਨਸਨ ਨੇ ਭਾਰਤੀ ਮੂਲ ਦੇ ਵਿਦਵਾਨ ਨੂੰ ਕੁਦਰਤੀ ਇਤਿਹਾਸ ਮਿਊਜ਼ੀਅਮ ਦਾ ਨਵਾਂ ਟਰੱਸਟੀ ਬਣਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਮੂਲ ਦੇ ਵਿਦਵਾਨ ਯਾਦਵਿੰਦਰ ਮਲ੍ਹੀ ਨੂੰ ਲੰਡਨ ਸਥਿਤ ਕੁਦਰਤੀ ਇਤਿਹਾਸ ਮਿਊਜ਼ੀਅਮ

File Photo

ਲੰਡਨ, 28 ਮਈ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਮੂਲ ਦੇ ਵਿਦਵਾਨ ਯਾਦਵਿੰਦਰ ਮਲ੍ਹੀ ਨੂੰ ਲੰਡਨ ਸਥਿਤ ਕੁਦਰਤੀ ਇਤਿਹਾਸ ਮਿਊਜ਼ੀਅਮ ਦਾ ਨਵਾਂ ਟਰੱਸਟੀ ਨਿਯੁਕਤ ਕੀਤਾ ਹੈ। 52 ਸਾਲਾ ਯਾਦਵਿੰਦਰ ਅਦਾਇਗੀਸ਼ੁਦਾ ਸਲਾਹਕਾਰ ਦੇ ਤੌਰ ’ਤੇ ਅਹੁਦਾ ਸੰਭਾਲਣਗੇ ਅਤੇ ਇਹਨਾਂ ਦਾ 4 ਸਾਲ ਦਾ ਕਾਰਜਕਾਲ ਮਈ 2024 ਤਕ ਰਹੇਗਾ।

ਮਲ੍ਹੀ ਆਰਕਸਫੋਰਡ ਯੂਨੀਵਰਸਿਟੀ ਵਿਚ ਵਾਤਾਵਰਣ ਵਿਗਿਆਨ ਦੇ ਪ੍ਰੋਫ਼ੈਸਰ ਹੋਣ ਦੇ ਨਾਲ ਹੀ ਕਈ ਹੋਰ ਵਿਭਾਗਾਂ ਵਿਚ ਵੀ ਪੜ੍ਹਾਉਂਦੇ ਹਨ। ਉਹਨਾਂ ਨੇ ਕਿਹਾ, ‘‘ਬਚਪਨ ਵਿਚ ਜਦੋਂ ਮੈਂ ਕੁਦਰਤੀ ਇਤਿਹਾਸ ਮਿਊਜ਼ੀਅਮ ਦੀ ਪਹਿਲੀ ਯਾਤਰਾ ਕੀਤੀ ਉਦੋਂ ਤੋਂ ਮੈਂ ਇਸ ਨੂੰ ਲੈ ਕੇ ਬਹੁਤ ਰੋਮਾਂਚਿਤ ਰਿਹਾ ਹਾਂ ਅਤੇ ਮੈਂ ਇਸ ਦੇ ਟਰੱਸਟੀ ਦੇ ਤੌਰ ’ਤੇ ਅਪਣੀ ਨਵÄ ਨਿਯੁਕਤੀ ਨੂੰ ਲੈ ਕੇ ਖੁਸ਼ ਹਾਂ। ਮੇਰਾ ਮੰਨਣਾ ਹੈ ਕਿ ਬ੍ਰਿਟੇਨ ਵਿਚ ਇਸ ਸੰਸਥਾ ਦੇ ਇਲਾਵਾ ਕੋਈ ਦੂਜੀ ਈਕਾਈ ਕੁਦਰਤੀ ਦੁਨੀਆਂ ਦੀ ਮਹਿਮਾ ਦਾ ਜਸ਼ਨ ਇਸ ਨਾਲੋਂ ਬਿਹਤਰ ਨਹÄ ਮਨਾਉਂਦਾ।’’

ਡਿਜੀਟਲ, ਸੰਸਕ੍ਰਿਤੀ, ਮੀਡੀਆ ਅਤੇ ਖੇਡ ਵਿਭਾਗ (ਡੀ.ਸੀ.ਐੱਮ.ਐੱਸ.) ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਮਲ੍ਹੀ ਨੇ ਰਿਸਰਚ ਦੇ ਜ਼ਰੀਏ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਅਤੇ ਜੀਵ ਮੰਡਲ ਦੀਆਂ ਹੋਰ ਤਰ੍ਹਾਂ ਦੀਆਂ ਤਬਦੀਲੀਆਂ ’ਤੇ ਧਿਆਨ ਕੇਂਦਰਿਤ ਕੀਤਾ ਹੈ। ਨਾਲ ਹੀ ਇਸ ’ਤੇ ਵੀ ਧਿਆਨ ਦਿਵਾਇਆ ਹੈ ਕਿ ਕਿਸ ਤਰ੍ਹਾਂ ਜੀਵ-ਵਿਗਿਆਨਕ ਦੀ ਸੁਰੱਖਿਆ ਅਤੇ ਬਹਾਲੀ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਵਿਚ ਯੋਗਦਾਨ ਦੇ ਸਕਦੀ ਹੈ।    
    (ਪੀਟੀਆਈ)