ਟਰੰਪ ਨੇ ਮੋਦੀ ਨੂੰ ਦੱਸਿਆ 'Gentleman', ਬੋਲੇ- ਮੈਨੂੰ ਪਸੰਦ ਹੈ ਭਾਰਤ ਦੇ PM

ਏਜੰਸੀ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਭਾਰਤ ਪ੍ਰਤੀ ਅਪਣਾ ਪਿਆਰ ਦਰਸਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ 'ਬਹੁਤ ਸੱਜਣ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਸੰਦ ਹਨ।

PM Modi And Donald Trump

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਪ੍ਰਤੀ ਅਪਣਾ ਪਿਆਰ ਅਤੇ ਉਸ ਦੇ ਨੇਤਾ ਨਾਲ ਚੰਗੇ ਤਾਲਮੇਲ ਨੂੰ ਦਰਸਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ 'ਬਹੁਤ ਸੱਜਣ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਸੰਦ ਹਨ। 

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਮੀਨ ਨੇਤਨਯਾਹੂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਉਹਨਾਂ ਕੁਝ ਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਟਰੰਪ ਦੇ ਨਾਲ ਕਰੀਬੀ ਸਬੰਧ ਹਨ। ਉਹ ਅਕਸਰ ਇਕ-ਦੂਜੇ ਦੇ ਨਾਲ ਗੱਲ ਕਰਦੇ ਹਨ ਅਤੇ ਉਹਨਾਂ ਦੀ ਗੱਲਬਾਤ ਆਮਤੌਰ 'ਤੇ ਜਨਤਕ ਨਹੀਂ ਹੁੰਦੀ ਹੈ।

ਟਰੰਪ ਨੇ ਵੀਰਵਾਰ ਨੂੰ ਓਵਲ ਦਫਤਰ ਵਿਚ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੂੰ ਕਿਹਾ, 'ਮੈਨੂੰ ਮੋਦੀ ਪਸੰਦ ਹੈ। ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਕਾਫੀ ਪਸੰਦ ਹਨ। ਉਹ ਬਹੁਤ ਹੀ ਸੱਜਣ ਵਿਅਕਤੀ ਹਨ। ਉਹ ਸ਼ਾਨਦਾਰ ਕੰਮ ਕਰ ਰਹੇ ਹਨ'। ਇਸ ਤੋਂ ਪਹਿਲਾਂ ਉਹਨਾਂ ਨੇ ਘੱਟ ਸਮੇਂ ਵਿਚ ਦੂਜੀ ਵਾਰ ਮੋਦੀ ਨਾਲ ਗੱਲਬਾਤ ਕਰਨ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਭਾਰਤ ਨੇ ਦੋਵਾਂ ਵਿਚਕਾਰ ਫਿਲਹਾਲ ਕਿਸੇ ਵੀ ਮੁੱਦੇ 'ਤੇ ਗੱਲਬਾਤ ਹੋਣ ਦੀ ਗੱਲ ਨੂੰ ਖਾਰਜ ਕੀਤਾ ਹੈ। ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਭਾਰਤ ਵਿਚ ਅਪਣੀ ਪ੍ਰਸਿੱਧੀ ਬਾਰੇ ਜਾਣਦੇ ਹਨ। ਉਹਨਾਂ ਨੇ ਕਿਹਾ, 'ਮੈਂ ਜਾਣਦਾ ਹਾਂ (ਕਿ ਮੈਂ ਭਾਰਤ ਵਿਚ ਪ੍ਰਸਿੱਧੀ ਹਾਂ) ਭਾਰਤ ਦੇ ਲੋਕ ਮੈਨੂੰ ਪਸੰਦ ਕਰਦੇ ਹਨ।

ਟਰੰਪ ਨੇ ਰਾਸ਼ਟਰਪਤੀ ਦੇ ਰੂਪ ਵਿਚ ਅਪਣੇ ਕਾਰਜਕਾਲ ਦੀ ਸ਼ੁਰੂਆਤ ਵਿਚ ਵੀ ਭਾਰਤ ਅਤੇ ਮੋਦੀ ਦੇ ਪ੍ਰਤੀ ਅਪਣਾ ਪ੍ਰੇਮ ਅਤੇ ਸਨੇਹ ਦਿਖਾਇਆ ਸੀ।
ਹਿਊਸਟਨ ਵਿਚ ਪਿਛਲੇ ਸਾਲ ਸਤੰਬਰ ਵਿਚ ਹਾਊਡੀ ਮੋਦੀ ਸਮਾਰੋਹ ਅਤੇ ਇਸ ਸਾਲ ਫਰਵਰੀ ਵਿਚ ਅਹਿਮਦਾਬਾਦ ਵਿਚ ਨਮਸਤੇ ਟਰੰਪ ਸਮਾਰੋਹ ਤੋਂ ਬਾਅਦ ਟਰੰਪ ਨੇ ਮੋਦੀ ਦੀ ਤਾਰੀਫ ਕਰਨ ਦਾ ਕੋਈ ਮੌਕਾ ਨਹੀਂ ਗਵਾਇਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।