ਜਸਟਿਸ ਕੈਨੇਡੀ ਦੀ ਥਾਂ ਲੈਣ ਲਈ ਛਾਂਟੇ ਗਏ 25 ਨਾਵਾਂ 'ਚ ਭਾਰਤੀ-ਅਮਰੀਕੀ ਵੀ
ਭਾਰਤੀ ਅਮਰੀਕੀ ਕਾਨੂੰਨ ਮਾਹਰ ਅਮੂਲ ਥਾਪਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣ ਲਈ ਰਾਸ਼ਟਰਪਤੀ ਡੋਲਾਨਡ ਟਰੰਪ .......
Amul Thapar
ਵਾਸ਼ਿੰਗਟਨ : ਭਾਰਤੀ ਅਮਰੀਕੀ ਕਾਨੂੰਨ ਮਾਹਰ ਅਮੂਲ ਥਾਪਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣ ਲਈ ਰਾਸ਼ਟਰਪਤੀ ਡੋਲਾਨਡ ਟਰੰਪ ਵਲੋਂ ਤਿਆਰ ਕੀਤੀ 25 ਲੋਕਾਂ ਦੀ ਸੂਚੀ 'ਚ ਸ਼ਾਮਲ ਹਨ। 81 ਸਾਲਾਂ ਦੇ ਜਸਟਿਸ ਕੈਨੇਡੀ ਨੇ ਅਮਰੀਕਾ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਣ ਦਾ ਐਲਾਨ ਕਲ ਕੀਤਾ ਸੀ। ਕੈਨੇਡੀ ਨੇ ਪਹਿਲਾਂ ਅਪਣੇ ਸਹਿਕਰਮੀਆਂ ਨੂੰ ਦਸਿਆ ਕਿ 31 ਜੁਲਾਈ ਨੂੰ ਅਦਾਲਤ 'ਚ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ,
ਫਿਰ ਉਨ੍ਹਾਂ ਵਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਕੀਤੀ। ਸੁਪਰੀਮ ਕੋਰਟ 'ਚ ਕੈਨੇਡੀ ਦੀ ਥਾਂ ਲੈਣ ਲਈ ਟਰੰਪ ਨੇ 25 ਜਣਿਆਂ ਦੇ ਨਾਵਾਂ ਦੀ ਸੂਚੀ ਬਣਾਈ ਹੈ ਜਿਸ 49 ਸਾਲਾ ਦੇ ਥਾਪਰ ਵੀ ਸ਼ਾਮਲ ਹਨ। ਟਰੰਪ ਨੇ ਕਿਹਾ ਕਿ ਕੈਨੇਡੀ ਦੀ ਥਾਂ ਲੈਣ ਲਈ ਉਹ ਇਸੇ ਸੂਚੀ 'ਚੋਂ ਕਿਸੇ ਦੀ ਚੋਣ ਕਰਨਗੇ। (ਪੀਟੀਆਈ)