ਪੰਜਾਬੀ ਮੂਲ ਦਾ ਵਕੀਲ ਸਿੰਗਾਪੁਰ ਸੁਪਰੀਮ ਕੋਰਟ ਦਾ ਜੁਡੀਸ਼ੀਅਲ ਕਮਿਸ਼ਨਰ ਬਣਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੰਗਾਪੁਰ 'ਚ ਬੌਧਿਕ ਜਾਇਦਾਦ ਮਾਮਲਿਆਂ ਦੇ ਭਾਰਤੀ ਮੂਲ ਦੇ ਮਸ਼ਹੂਰ ਵਕੀਲ ਨੂੰ ਦੇਸ਼ ਦੇ ਸੁਪਰੀਮ ਕੋਰਟ ਦਾ ਜੁਡੀਸ਼ੀਅਨ ਕਮਿਸ਼ਨਰ ਬਣਾਇਆ.....

Didar Singh Gill

ਸਿੰਗਾਪੁਰ: ਸਿੰਗਾਪੁਰ 'ਚ ਬੌਧਿਕ ਜਾਇਦਾਦ ਮਾਮਲਿਆਂ ਦੇ ਭਾਰਤੀ ਮੂਲ ਦੇ ਮਸ਼ਹੂਰ ਵਕੀਲ ਨੂੰ ਦੇਸ਼ ਦੇ ਸੁਪਰੀਮ ਕੋਰਟ ਦਾ ਜੁਡੀਸ਼ੀਅਨ ਕਮਿਸ਼ਨਰ ਬਣਾਇਆ ਗਿਆ ਹੈ। ਰਾਸ਼ਟਰਪਤੀ ਹਲੀਮਾ ਯਾਕੂਬ ਨੇ ਦੀਦਾਰ ਸਿੰਘ ਗਿੱਲ (59) ਨੂੰ ਦੋ ਸਾਲ ਲਈ ਸੁਪਰੀਮ ਕੋਰਟ ਦਾ ਜੁਡੀਸ਼ੀਅਲ ਕਮਿਸ਼ਨਰ ਨਿਯੁਕਤ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਲ ਇਕ ਬਿਆਨ 'ਚ ਕਿਹਾ ਕਿ ਗਿੱਲ ਇਕ ਅਗੱਸਤ ਤੋਂ ਅਹੁਦਾ ਸੰਭਾਲਣਗੇ।

ਉਨ੍ਹਾਂ ਕੋਲ 30 ਸਾਲਾਂ ਦਾ ਵਕਾਲਤ ਦਾ ਤਜਰਬਾ ਹੈ। ਗਿੱਲ ਦੀ ਨਿਯੁਕਤੀ ਨਾਲ ਭਾਰਤੀ  ਮੂਲ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਦੀ ਪ੍ਰਧਾਨਗੀ ਵਾਲੀ ਸਿਖਰਲੀ ਅਦਾਲਤ 'ਚ ਹੁਣ ਕੁਲ 21 ਜੱਜ ਹੋ ਗਏ ਹਨ।  (ਪੀਟੀਆਈ)