ਕੀ ਕਿਸੇ ਵਿਅਕਤੀ ਨੂੰ ਮੁੜ ਲੱਗ ਸਕਦੀ ਹੈ ਕੋਰੋਨਾ ਦੀ ਲਾਗ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਅਜਿਹਾ ਸਵਾਲ ਹੈ ਜਿਸ ਦਾ 100 ਫ਼ੀ ਸਦੀ ਜਵਾਬ ਹਾਲੇ ਤਕ ਵਿਗਿਆਨੀ ਵੀ ਨਹੀਂ ਜਾਣ ਸਕੇ ਪਰ ਉਨ੍ਹਾਂ ਦਾ ਮੰਨਣਾ ਹੈ...

Covid 19

ਵਾਸ਼ਿੰਗਟਨ: ਕੀ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਲਾਗ ਮੁੜ ਹੋ ਸਕਦੀ ਹੈ? ਇਹ ਅਜਿਹਾ ਸਵਾਲ ਹੈ ਜਿਸ ਦਾ 100 ਫ਼ੀ ਸਦੀ ਜਵਾਬ ਹਾਲੇ ਤਕ ਵਿਗਿਆਨੀ ਵੀ ਨਹੀਂ ਜਾਣ ਸਕੇ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਨਹੀਂ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਪੀੜਤ ਵਿਅਕਤੀਆਂ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਰੋਗ-ਵਿਰੋਧੀ ਸਮਰੱਥਾ ਪੈਦਾ ਹੋ ਜਾਵੇਗੀ

ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਸਮਰੱਥਾ ਦਾ ਪੱਧਰ ਕੀ ਹੋਵੇਗਾ ਅਤੇ ਇਹ ਕਦ ਤਕ ਟਿਕੇਗੀ? ਖ਼ਬਰਾਂ ਹਨ ਕਿ ਠੀਕ ਹੋਣ ਦੇ ਕਈ ਹਫ਼ਤਿਆਂ ਮਗਰੋਂ ਲੋਕਾਂ ਦੀ ਜਾਂਚ ਰੀਪੋਰਟ ਪਾਜ਼ੇਟਿਵ ਆ ਰਹੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਕਈ ਮਾਹਰਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਕੀ ਵਿਅਕਤੀ ਦੁਬਾਰਾ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਸਕਦਾ ਹੈ?  

ਬਰਤਾਨੀਆ ਵਿਚ ਬਿੱਲੀ ਨੂੰ ਕੋਰੋਨਾ ਹੋਣ ਦਾ ਪਹਿਲਾ ਮਾਮਲਾ ਆਇਆ ਸਾਹਮਣੇ- ਲੰਡਨ ਦੇ ਬਰਤਾਨੀਆ ਦੇ ਮੁੱਖ ਪਸ਼ੂ ਮਾਹਰ ਨੇ ਦਸਿਆ ਕਿ ਕੋਵਿਡ 19 ਮਹਾਂਮਾਰੀ ਦੇ ਲਈ ਜ਼ਿੰਮੇਦਾਰ ਕੋਰੋਨਾ ਵਾਇਰਸ ਇਕ ਪਾਲਤੂ ਬਿੱਲੀ ਵਿਚ ਪਾਇਆ ਗਿਆ ਹੈ। ਹਾਲਾਂਕਿ, ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬਿੱਲੀ ਤੋਂ ਉਸ ਦੇ ਮਾਲਕ ਜਾਂ ਹੋਰ ਜਾਨਵਰਾਂ ਵਿਚ ਵਾਇਰਸ ਪਹੁੰਚ ਸਕਦਾ ਹੈ।

22 ਜੁਲਾਈ ਨੂੰ ਵੈਬ੍ਰਿਜ ਵਿਚ ਐਨਿਮਲ ਐਂਡ ਪਲਾਂਟ ਹੈਲਥ ਏਜੰਸੀ ਲੈਬ ਵਿਚ ਪ੍ਰੀਖਣ ਤੋਂ ਬਾਅਦ ਬਿੱਲੀ ਵਿਚ ਸੰਕਰਮਣ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਨੇ ਜਾਨਵਰਾਂ ਨਾਲ ਸੰਪਰਕ ਵਿਚ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਧੋਣ ਦੀ ਸਲਾਹ ਨੂੰ ਦੋਹਰਾਇਆ। ਹਾਲਾਤ ਦੱਸਦੇ ਹਨ ਕਿ ਬਿੱਲੀ ਵਿਚ ਕੋਰੋਨਾ ਵਾਇਰਸ ਅਪਣੇ ਮਾਲਕ ਦੇ ਜ਼ਰੀਏ ਪੁੱਜਿਆ ਜਿਸ ਨੂੰ ਪਹਿਲਾਂ ਕੋਰੋਨਾ ਹੋਇਆ ਸੀ।

ਬਿੱਲੀ ਅਤੇ ਉਸ ਦਾ ਮਾਲਕ ਦੋਵੇਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਪਬਲਿਕ ਹੈਲਥ ਇੰਗਲੈਂਜ ਦੇ ਯੇਵੋਨ ਡਾਇਲ ਨੇ ਕਿਹਾ ਕਿ ਇਹ ਬਰਤਾਨੀਆ ਦਾ ਪਹਿਲ ਮਾਮਲਾ ਹੈ ਜਿਸ ਵਿਚ ਪਾਲਤੂ ਬਿੱਲੀ ਕੋਵਿਡ 19 ਪਾਈ ਗਈ ਹੈ। ਮੁੱਖ ਪਸ਼ੂ ਮਾਹਰ ਕ੍ਰਿਸਟੀਨ ਨੇ ਕਿਹਾ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਪਾਲਤੂ ਜਾਨਵਰ ਇਨਸਾਨਾਂ ਵਿਚ ਸਿੱਧੇ ਵਾਇਰਸ ਪਹੁੰਚਾ ਸਕਦੇ ਹਨ।