ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭੂਚਾਲ ਤੋਂ ਬਾਅਦ ਸੁਨਾਮੀ ਦੀ ਜਾਰੀ ਕੀਤੀ ਚੇਤਾਵਨੀ

Earthquake

ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਵਿਚ ਬੁੱਧਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੈਕਟਰ ਸਕੇਲ 'ਤੇ 8.2  ਹੈ। ਇਹ ਭੂਚਾਲ ਇੰਨੇ ਜ਼ਬਰਦਸਤ ਸਨ ਕਿ ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਦੁਪਹਿਰ ਤੋਂ ਬਾਅਦ ਭਿਆਨਕ ਤਬਾਹੀ ਦਾ ਖਦਸ਼ਾ ਹੈ। ਫਿਲਹਾਲ ਭੂਚਾਲ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਸਤਹ ਤੋਂ 29 ਮੀਲ ਦੀ ਦੂਰੀ 'ਤੇ ਰਾਤ 11: 15 ਵਜੇ ਭੂਚਾਲ ਨੂੰ ਮਹਿਸੂਸ ਕੀਤਾ। ਇਸਦਾ ਪ੍ਰਭਾਵ ਕੇਂਦਰ ਤੋਂ ਬਹੁਤ ਦੂਰ  ਹੋਇਆ। ਯੂਐਸਜੀਐਸ ਦੇ ਅਨੁਸਾਰ, ਘੱਟੋ ਘੱਟ ਦੋ ਹੋਰ ਝਟਕੇ ਆਏ ਸਨ, ਜਿਨ੍ਹਾਂ ਦੀ ਤੀਬਰਤਾ 6.2 ਅਤੇ 5.6 'ਤੇ ਦੱਸੀ ਗਈ।

ਪਿਛਲੇ ਸੱਤ ਦਿਨਾਂ ਵਿੱਚ, ਇਸ ਖੇਤਰ ਦੇ 100 ਮੀਲ ਦੇ ਅੰਦਰ 3 ਦੀ ਤੀਬਰਤਾ ਤੋਂ ਵੱਧ ਦਾ ਕੋਈ ਭੂਚਾਲ ਨਹੀਂ ਆਇਆ ਹੈ।ਇਨ੍ਹਾਂ ਭੂਚਾਲਾਂ ਤੋਂ ਬਾਅਦ, ਦੱਖਣੀ ਅਲਾਸਕਾ, ਅਲਾਸਕਾ ਦਾ ਪ੍ਰਾਇਦੀਪ ਅਤੇ ਅਲੇਸ਼ੁਆਈ ਟਾਪੂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।