ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਬੱਸ ,16 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋ ਵਾਹਨਾਂ 'ਚ ਵਾਪਸ ਵਿਚ ਟੱਕਰ ਹੋਣ ਤੋਂ ਬਾਅਦ ਵਾਪਰਿਆ ਇਹ ਹਾਦਸਾ

Accident

 

ਮੈਕਸੀਕੋ ਸਿਟੀ: ਅਮਰੀਕਾ 'ਚ ਵੱਡਾ ਹਾਦਸਾ ਵਾਪਰ ਗਿਆ। ਇਥੇ ਉੱਤਰ-ਪੱਛਮੀ ਨਿਕਾਰਾਗੁਆ ਵਿੱਚ ਇੱਕ ਬੱਸ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 13 ਵੈਨੇਜ਼ੁਏਲਾ ਦੇ ਨਾਗਰਿਕ ਸਨ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਨਿਕਾਰਾਗੁਆ ਦਾ ਨਾਗਰਿਕ ਸੀ ਅਤੇ 2 ਹੋਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

 

ਪੁਲਿਸ ਨੇ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ ਨਿਕਾਰਾਗੁਆ ਦੇ ਐਸਟੇਲੀ ਸੂਬੇ 'ਚ ਪੈਨ-ਅਮਰੀਕਨ ਹਾਈਵੇਅ 'ਤੇ ਵਾਪਰੀ। ਇੱਥੇ ਤੇਜ਼ ਰਫਤਾਰ ਬੱਸ ਹੋਰ ਵਾਹਨ ਨਾਲ ਟਕਰਾ ਗਈ। ਜਿਸ ਤੋਂ ਬਾਅਦ ਬੱਸ ਖੱਡ 'ਚ ਜਾ ਡਿੱਗੀ। ਇਸ ਘਟਨਾ 'ਚ ਨਿਕਾਰਾਗੁਆ ਦੇ 16 ਲੋਕਾਂ ਦੀ ਮੌਤ ਹੋ ਗਈ।