MP Jeevun Sandher News: ਪਹਿਲਾਂ ਗੁਰਦੁਆਰੇ ਲਾਵਾਂ ਲਈਆਂ ਫਿਰ ਚਰਚ ਵਿਚ ਜਾ ਕੇ ਇਕ-ਦੂਜੇ ਨਾਲ ਰਹਿਣ ਦੇ ਵਾਅਦੇ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋਹਾਂ ਦੀ ਮੁਲਾਕਾਤ ਲੇਬਰ ਪਾਰਟੀ ਦੇ ਨਵੇਂ ਸਿਆਸਤਦਾਨਾਂ ਵਜੋਂ ਚੋਣ ਪ੍ਰਚਾਰ ਦੌਰਾਨ ਹੋਈ ਸੀ।

British Sikh MP Jeevun Sandher marries eith Louise Jones in UK

British Sikh MP Jeevun Sandher marries with Louise Jones in UK: ਪਿਛਲੇ ਸਾਲ ਜੁਲਾਈ ’ਚ ਹੋਈਆਂ ਆਮ ਚੋਣਾਂ ’ਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ’ਚ ਚੁਣੇ ਗਏ ਬਿ੍ਰਟੇਨ ਦੇ ਨਵੇਂ ਸੰਸਦ ਮੈਂਬਰਾਂ ’ਚੋਂ ਇਕ ਜੀਵਨ ਸੰਧੇੜ ਨੇ ਲੇਬਰ ਪਾਰਟੀ ਦੇ ਸਾਥੀ ਸੰਸਦ ਮੈਂਬਰ ਲੁਈਸ ਜੋਨਸ ਨਾਲ ਰਵਾਇਤੀ ਸਿੱਖ ਅਤੇ ਚਰਚ ਵਿਆਹ ਕਰਵਾ ਲਿਆ ਹੈ।

ਇੰਗਲੈਂਡ ਦੇ ਈਸਟ ਮਿਡਲੈਂਡਜ਼ ਖੇਤਰ ਦੇ ਲੌਫਬੋਰੋ ਤੋਂ ਸੰਸਦ ਮੈਂਬਰ ਸੰਧੇੜ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਇਸ ਮਹੀਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੋਹਰੇ ਵਿਆਹ ਸਮਾਰੋਹਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ।

ਹਾਊਸ ਆਫ ਕਾਮਨਜ਼ ਦੀ ਨੇਤਾ ਲੂਸੀ ਪਾਵੇਲ ਨੇ ਦਸੰਬਰ 2024 ਵਿਚ ਸੰਸਦ ਵਿਚ ਉਨ੍ਹਾਂ ਦੀ ਮੰਗਣੀ ਦਾ ਐਲਾਨ ਕੀਤਾ ਸੀ। ਦੋਹਾਂ ਦੀ ਮੁਲਾਕਾਤ ਲੇਬਰ ਪਾਰਟੀ ਦੇ ਨਵੇਂ ਸਿਆਸਤਦਾਨਾਂ ਵਜੋਂ ਚੋਣ ਪ੍ਰਚਾਰ ਦੌਰਾਨ ਹੋਈ ਸੀ। (ਏਜੰਸੀ)