ਅਮਰੀਕੀ ਪੁਲਿਸ ਅਧਿਕਾਰੀ ਨੇ ਸੜਕ 'ਤੇ ਹਥਿਆਰ ਲਹਿਰਾਉਂਦੇ ਵਿਅਕਤੀ ਨੂੰ ਮਾਰੀ ਗੋਲੀ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਘਟਨਾ ਜੁਲਾਈ ਦੀ ਦੱਸੀ ਜਾ ਰਹੀ ਹੈ ਪਰ ਵੀਡੀਓ ਹਾਲ ਹੀ ਵਿੱਚ ਜਾਰੀ ਹੋਈ।

US police officer shoots man brandishing weapon on street, video goes viral

ਅਮਰੀਕਾ: ਲਾਸ ਏਂਜਲਸ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤੀ। ਉਹ ਵਿਅਕਤੀ ਹਥਿਆਰ ਨੂੰ ਸੜਕ ਉੱਤੇ ਲਹਿਰਾ ਰਿਹਾ ਸੀ। ਇਹ ਘਟਨਾ ਜੁਲਾਈ ਦੀ ਦੱਸੀ ਜਾ ਰਹੀ ਹੈ। ਇਸ ਦੀ ਫੁਟੇਜ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ 35 ਸਾਲਾ ਗੁਰਪ੍ਰੀਤ ਸਿੰਘ, ਡਾਊਨਟਾਊਨ ਲਾਸ ਏਂਜਲਸ ਵਿੱਚ Crypto.com ਅਰੇਨਾ ਦੇ ਨੇੜੇ ਇੱਕ ਹਥਿਆਰ ਲਹਿਰਾ ਰਿਹਾ ਸੀ ਅਤੇ ਜਦੋਂ ਉਸਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੁਆਰਾ ਦਾਅਵਾ ਕੀਤਾ ਜਾ ਰਿਹਾ ਇਹ ਵਿਅਕਤੀ ਹਥਿਆਰ ਲਹਿਰਾ ਸੀ ਇਸ ਲਈ ਹਮਲਾ ਕੀਤਾ ਗਿਆ ਹੈ।