ਅਮਰੀਕਾ ਦੇ ਫਲੋਰੀਡਾ 'ਚ ਆਏ ਭਿਆਨਕ ਤੂਫਾਨ ਨੇ ਢਾਹਿਆ ਕਹਿਰ, ਡੁੱਬੀਆਂ ਸੜਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

8.5 ਲੱਖ ਘਰਾਂ ਦੀ ਬੱਤੀ ਗੁੱਲ

The terrible storm that came to Florida

ਫਲੋਰੀਡਾ: ਅਮਰੀਕਾ ਦੇ ਫਲੋਰੀਡਾ ਵਿਚ ਤੂਫਾਨ 'ਇਆਨ' ਕਹਿਰ ਢਾਹਿਆ ਹੋਇਆ ਹੈ। ਇਹ ਤੂਫਾਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਤੂਫਾਨ ਨਾਲ ਫਲੋਰੀਡਾ ਸ਼ਹਿਰ ਵਿਚ ਭਾਰੀ ਤਬਾਹੀ ਹੋਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ।  ਸਾਢੇ 8 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਫਿਲਹਾਲ ਬਿਜਲੀ ਅਤੇ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਘਰਾਂ ਅੰਦਰ ਪਾਣੀ ਭਰ ਚੁੱਕਾ ਹੈ। ਹਾਲਾਤ ਬਦਤਰ ਹੋ ਰਹੇ ਹਨ। । ਤੂਫਾਨ ਇਆਨ ਬੁੱਧਵਾਰ ਨੂੰ ਫਲੋਰੀਡਾ ਦੇ ਦੱਖਣ-ਪੱਛਮੀ ਤੱਟ 'ਤੇ ਸ਼੍ਰੇਣੀ 4 ਦੇ ਰਾਖਸ਼ ਦੇ ਰੂਪ ਵਿੱਚ ਸ਼ਕਤੀਸ਼ਾਲੀ ਹਵਾਵਾਂ ਅਤੇ ਭਾਰੀ ਬਾਰਿਸ਼ ਨਾਲ ਟਕਰਾਇਆ। ਇਸ ਕਾਰਨ ਉਥੋਂ ਦੀਆਂ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਕਈ ਕਾਰਾਂ ਇਸ ਵਿਚ ਰੁੜ੍ਹ ਗਈਆਂ ਹਨ। "ਵਿਨਾਸ਼ਕਾਰੀ" ਤੂਫਾਨ ਤੋਂ ਫਲੋਰੀਡਾ ਵਿੱਚ ਵਿਆਪਕ ਨੁਕਸਾਨ ਦੀਆਂ ਖਬਰਾਂ ਹਨ।

ਨੈਸ਼ਨਲ ਹਰੀਕੇਨ ਸੈਂਟਰ (ਐਨ.ਐਚ.ਸੀ.) ਨੇ ਕਿਹਾ ਹੈ ਕਿ 'ਇਆਨ' 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਫਲੋਰੀਡਾ ਤੱਟ ਨਾਲ ਟਕਰਾ ਗਿਆ। ਜਦੋਂ ਤੂਫ਼ਾਨ ਆਇਆ ਤਾਂ ਉੱਥੇ ਪਹਿਲਾਂ ਹੀ ਮੀਂਹ ਪੈ ਰਿਹਾ ਸੀ। ਤੂਫਾਨ ਦੇ ਪ੍ਰਭਾਵ ਕਾਰਨ "ਫਲੋਰੀਡਾ ਪ੍ਰਾਇਦੀਪ" ਵਿੱਚ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਟੀਵੀ 'ਤੇ ਤਬਾਹੀ ਮਚਾਉਣ ਵਾਲੇ ਤੂਫ਼ਾਨ ਦੇ ਭਿਆਨਕ ਦ੍ਰਿਸ਼ ਦੇਖੇ ਗਏ ਹਨ।

'ਇਆਨ' ਨੇ ਫਲੋਰੀਡਾ ਦੇ ਇਕ ਹਸਪਤਾਲ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਹਸਪਤਾਲ ਦੀ ਗਰਾਊਂਡ ਫਲੋਰ 'ਤੇ ਪਾਣੀ ਭਰ ਗਿਆ ਹੈ ਅਤੇ ਚੌਥੀ ਮੰਜ਼ਿਲ ਦੀ ਛੱਤ, ਜਿੱਥੇ ਆਈ.ਸੀ.ਯੂ. ਸਥਿਤ ਹੈ, ਨੂੰ ਨੁਕਸਾਨ ਪਹੁੰਚਿਆ ਹੈ। ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਡਾਕਟਰ ਨੇ ਇਹ ਜਾਣਕਾਰੀ ਦਿੱਤੀ। ਪੋਰਟ ਸ਼ਾਰਲੋਟ ਵਿੱਚ ਐੱਚ.ਸੀ.ਏ. ਫਲੋਰੀਡਾ ਫੌਸੇਟ ਹਸਪਤਾਲ ਵਿੱਚ ਕੰਮ ਕਰਨ ਵਾਲੀ ਡਾ: ਬਰਜਿਟ ਬੋਡੀਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਤੂਫ਼ਾਨ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਚੌਥੀ ਮੰਜ਼ਿਲ ਦੀ ਛੱਤ ਉੱਡ ਜਾਵੇਗੀ।