ਪਾਕਿਸਤਾਨ 'ਚ ਮਸਜਿਦ ਦੇ ਬਾਹਰ ਹੋਇਆ ਆਤਮਘਾਤੀ ਧਮਾਕਾ, 55 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

70 ਤੋਂ ਵੱਧ ਜ਼ਖ਼ਮੀ

photo

 

ਬਲੋਚਿਸਤਾਨ: ਪਾਕਿਸਤਾਨ ਦੇ ਬਲੋਚਿਸਤਾਨ 'ਚ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ 'ਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 130 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਵਿੱਚ ਅਲ-ਫਲਾਹ ਮਸਜਿਦ ਨੇੜੇ ਈਦ ਮਿਲਾਦ-ਉਲ-ਨਬੀ ਦੀ ਰੈਲੀ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ।

ਇਹ ਧਮਾਕਾ ਸ਼ੁੱਕਰਵਾਰ ਨੂੰ ਹਫਤਾਵਾਰੀ ਈਦ ਦੀ ਨਮਾਜ਼ ਦੌਰਾਨ ਹੋਇਆ। ਇਕ ਅਧਿਕਾਰੀ ਮੁਤਾਬਕ ਇਹ ਧਮਾਕਾ ਇਕ ਮਸਜਿਦ ਨੇੜੇ ਹੋਇਆ ਜਿੱਥੇ ਸਥਾਨਕ ਲੋਕ ਈਦ ਮਿਲਾਦੁਨ ਨਬੀ ਦੀ ਇਸਲਾਮਿਕ ਛੁੱਟੀ ਮਨਾਉਣ ਲਈ ਇਕੱਠੇ ਹੋਏ ਸਨ। ਧਮਾਕੇ ਤੋਂ ਬਾਅਦ ਇੱਥੋਂ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਅਤੇ ਹਸਪਤਾਲ ਦੇ ਸਟਾਫ਼ ਨੂੰ ਤੁਰੰਤ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਧਮਾਕੇ ਵਿੱਚ ਇੱਕ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਦੀ ਮੌਤ ਹੋ ਗਈ ਹੈ। ਜਦੋਂ ਹੋਰ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਬੰਬ ਧਮਾਕੇ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ।

 

 

ਅਜੇ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਪਾਕਿਸਤਾਨੀ ਤਾਲਿਬਾਨ (ਟੀਟੀਪੀ) ਨੇ ਇੱਕ ਬਿਆਨ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸਲਾਮਿਕ ਸਟੇਟ ਦੇ ਪਾਕਿਸਤਾਨ ਚੈਪਟਰ ਨੇ ਮਸਤੁੰਗ ਵਿਚ ਪਿਛਲੇ ਵੱਡੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ।

ਧਮਾਕੇ ਤੋਂ ਬਾਅਦ ਸਾਹਮਣੇ ਆਈਆਂ ਕਈ ਤਸਵੀਰਾਂ ਅਤੇ ਵੀਡੀਓਜ਼ 'ਚ ਖੂਨ ਨਾਲ ਲੱਥਪੱਥ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਬਲੋਚਿਸਤਾਨ ਦੇ ਅੰਤਰਿਮ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਕਿਹਾ ਕਿ ਇੱਕ ਬਚਾਅ ਦਲ ਮਸਤੁੰਗ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਕਵੇਟਾ ਭੇਜਿਆ ਜਾ ਰਿਹਾ ਹੈ ਅਤੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਹੈ। ਇਸ ਦੌਰਾਨ ਅੰਤਰਿਮ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਧਮਾਕੇ ਦੀ ਸਖਤ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ।