Foreign Tourists: ਦੇਸ਼ ਵਿਚ ਇਸ ਸਾਲ ਜਨਵਰੀ ਤੋਂ ਜੂਨ ਤਕ 47.8 ਲੱਖ ਵਿਦੇਸ਼ੀ ਸੈਲਾਨੀ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Foreign Tourists: ਬੰਗਲਾਦੇਸ਼ ਅਤੇ ਅਮਰੀਕਾ ਤੋਂ ਆਏ ਸਭ ਤੋਂ ਵੱਧ ਸੈਲਾਨੀ

47.8 lakh foreign tourists came to the country from January to June this year

47.8 lakh foreign tourists came to the country from January to June this year: ਇਸ ਸਾਲ ਜਨਵਰੀ-ਜੂਨ ਦੌਰਾਨ ਲਗਭਗ 47.8 ਲੱਖ ਵਿਦੇਸ਼ੀ ਸੈਲਾਨੀ ਦੇਸ਼ ਵਿਚ ਆਏ। ਸੈਰ-ਸਪਾਟਾ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਸੱਭ ਤੋਂ ਵੱਧ ਸੈਲਾਨੀ ਬੰਗਲਾਦੇਸ਼ ਅਤੇ ਅਮਰੀਕਾ ਤੋਂ ਆਏ ਹਨ। ਹਾਲਾਂਕਿ, ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਅਜੇ ਵੀ ਪਿੱਛੇ ਹੈ। ਇਸ ਸਾਲ ਜੂਨ ’ਚ 7,06,045 ਵਿਦੇਸ਼ੀ ਸੈਲਾਨੀ ਆਏ, ਜਦਕਿ ਜੂਨ 2023 ’ਚ 6,48,008 ਵਿਦੇਸ਼ੀ ਸੈਲਾਨੀ ਆਏ ਅਤੇ ਜੂਨ 2019 ’ਚ 7,26,446 ਵਿਦੇਸ਼ੀ ਸੈਲਾਨੀ ਆਏ। ਇਹ ਸੰਖਿਆ 2023 ਦੇ ਮੁਕਾਬਲੇ ਨੌਂ ਫ਼ੀ ਸਦੀ ਜ਼ਿਆਦਾ ਅਤੇ 2019 ਦੇ ਮੁਕਾਬਲੇ 2.8 ਫ਼ੀ ਸਦੀ ਘੱਟ ਹੈ।

ਮੰਤਰਾਲਾ ਨੇ ਕਿਹਾ,“ਇਸ ਸਾਲ ਦੀ ਪਹਿਲੀ ਛਿਮਾਹੀ (ਜਨਵਰੀ-ਜੂਨ) ਦੌਰਾਨ 47,78,374 ਵਿਦੇਸ਼ੀ ਸੈਲਾਨੀ ਆਏ ਸਨ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ 43,80,239 ਵਿਦੇਸ਼ੀ ਸੈਲਾਨੀਆਂ ਅਤੇ ਕੋਵਿਡ ਮਹਾਂਮਾਰੀ ਤੋਂ ਪਹਿਲਾਂ 2019 ਦੀ ਇਸੇ ਮਿਆਦ ਵਿਚ 52,96,025 ਵਿਦੇਸ਼ੀ ਸੈਲਾਨੀ ਆਏ ਸਨ। ਇਸ ਸਾਲ ਦਾ ਅੰਕੜਾ 2023 ਦੇ ਮੁਕਾਬਲੇ 9.1 ਫ਼ੀ ਸਦੀ ਜ਼ਿਆਦਾ ਹੈ ਅਤੇ 2019 ਦੇ ਮੁਕਾਬਲੇ 9.8 ਫ਼ੀ ਸਦੀ ਘੱਟ ਹੈ।

ਅੰਕੜਿਆਂ ਮੁਤਾਬਕ 2024 ਦੀ ਪਹਿਲੀ ਛਮਾਹੀ ’ਚ ਭਾਰਤ ’ਚ ਸੱਭ ਤੋਂ ਵੱਧ ਵਿਦੇਸ਼ੀ ਸੈਲਾਨੀ 21.55 ਫ਼ੀ ਸਦੀ ਬੰਗਲਾਦੇਸ਼ ਤੋਂ ਆਏ। ਇਸ ਤੋਂ ਬਾਅਦ 17.56 ਫ਼ੀ ਸਦੀ ਸੈਲਾਨੀ ਅਮਰੀਕਾ ਤੋਂ, 9.82 ਫ਼ੀ ਸਦੀ ਬ੍ਰਿਟੇਨ ਤੋਂ 4.5 ਫ਼ੀ ਸਦੀ ਅਤੇ 4.32 ਫ਼ੀ ਸਦੀ ਸੈਲਾਨੀ ਕੈਨੇਡਾ ਤੋਂ ਆਏ ਹਨ।